ਸਚਿਨ ਤੇਂਦੁਲਕਰ ਨੇ ਅਪਾਹਜ ਕ੍ਰਿਕਟਰ ਆਮਿਰ ਨਾਲ ਕੀਤੀ ਮੁਲਾਕਾਤ
February 25, 2024
ਸ਼੍ਰੀਨਗਰ–ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ’ਚ ਦਿਵਿਆਂਗ ਕ੍ਰਿਕਟਰ ਆਮਿਰ ਹੁਸੈਨ ਲੋਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣਾ ਹਸਤਾਖਰ ਕੀਤਾ ਹੋਇਆ ਬੱਲਾ ਭੇਟ ਕੀਤਾ। ਮਹਾਨ ਬੱਲੇਬਾਜ਼ ਤੇਂਦੁਲਕਰ ਨੇ ਸੋਸ਼ਲ ਮੀਡੀਆ ਅਕਾਊਂਟ ’ਤੇ ਆਮਿਰ (33) ਨਾਲ ਗੱਲਬਾਤ ਦੀ ਵੀਡੀਓ ਪੋਸਟ ਕੀਤੀ ਅਤੇ ਕੈਪਸ਼ਨ ਦਿੱਤੀ–ਆਮਿਰ ਅਸਲੀ ਹੀਰੋ ਹਨ, ਪ੍ਰੇਰਣਾ ਦਿੰਦੇ ਰਹੋ! ਤੁਹਾਨੂੰ ਮਿਲ ਕੇ ਚੰਗਾ ਲੱਗਾ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਵਾਸੀ ਆਮਿਰ ਦੇ ਦੋਵੇਂ ਹੱਥ ਨਾ ਹੋਣ ਦੇ ਬਾਵਜੂਦ ਉਹ ਬੱਲੇਬਾਜ਼ੀ, ਗੇਂਦਬਾਜ਼ੀ ਤੇ ਫੀਲਡਿੰਗ ਹੋਰ ਕ੍ਰਿਕਟਰਾਂ ਵਾਂਗ ਹੀ ਕਰਦੇ ਹਨ।

