ਆਸਟ੍ਰੇਲੀਆ ਦੇ ਮੈਲਬੌਰਨ ‘ਚ 14 ਸਾਲਾ ਮੁੰਡੇ ਦਾ ਚਾਕੂ ਮਾਰ ਕੇ ਕਤਲ

ਸਿਡਨੀ – ਆਸਟ੍ਰੇਲੀਆ ਦੀ ਰਾਜਧਾਨੀ ਮੈਲਬੌਰਨ ‘ਚ 14 ਸਾਲਾ ਮੁੰਡੇ ਨੂੰ ਚਾਕੂ ਮਾਰ ਦਿੱਤਾ ਗਿਆ। ਚਾਕੂ ਲੱਗਣ ਤੋਂ ਬਾਅਦ ਹਸਪਤਾਲ ਲਿਜਾਂਦੇ ਸਮੇਂ ਮੁੰਡੇ ਦੀ ਮੌਤ ਹੋ ਗਈ। ਵਿਕਟੋਰੀਆ ਸੂਬੇ ਦੀ ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਵਿਕਟੋਰੀਆ ਪੁਲਸ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ ਐਮਰਜੈਂਸੀ ਸੇਵਾਵਾਂ ਨੂੰ ਰਾਤ ਵੇਲੇ ਸੜਕ ‘ਤੇ ਇੱਕ ਜ਼ਖਮੀ ਮੁੰਡਾ ਮਿਲਣ ਦੀ ਰਿਪੋਰਟ ਤੋਂ ਬਾਅਦ, ਮੈਲਬੌਰਨ ਦੇ ਉੱਤਰ-ਪੱਛਮ ਵਿੱਚ ਇੱਕ ਉਪਨਗਰ ਸੇਂਟ ਐਲਬੰਸ ਵਿੱਚ ਬੇਲੀ ਸਟਰੀਟ ਵਿਖੇ ਬੁਲਾਇਆ ਗਿਆ ਸੀ। ਪੈਰਾਮੈਡਿਕਸ ਨੇ ਮੌਕੇ ‘ਤੇ ਮੁੰਡੇ ਦਾ ਇਲਾਜ ਕੀਤਾ, ਪਰ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ।

ਵਿਕਟੋਰੀਆ ਪੁਲਸ ਦੇ ਡਿਟੈਕਟਿਵ ਇੰਸਪੈਕਟਰ ਡੇਵਿਡ ਡਨਸਟਨ ਨੇ ਇੱਕ ਮੀਡੀਆ ਕਾਨਫਰੰਸ ਵਿੱਚ ਘਟਨਾ ਦੇ ਵੇਰਵਿਆਂ ਬਾਰੇ ਸਥਾਨਕ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੀੜਤ ਅਤੇ ਉਸਦੇ ਦੋ ਦੋਸਤ ਮੈਲਬੌਰਨ ਦੇ ਸੀਬੀਡੀ ਵਿੱਚ ਸਨ, ਫਿਰ ਉਹਨਾਂ ਨੇ ਗਿਨੀਫਰ ਰੇਲਵੇ ਸਟੇਸ਼ਨ ਲਈ ਇੱਕ ਟਰੇਨ ਫੜੀ ਅਤੇ ਗਿਨੀਫਰ ਨੂੰ ਛੱਡਣ ਤੋਂ ਬਾਅਦ ਉਹ ਘਰ ਲਈ ਪੈਦਲ ਜਾ ਰਹੇ ਸਨ। ਡਨਸਟਨ ਨੇ ਕਿਹਾ ਕਿ “ਇਸ ਦੌਰਾਨ ਇੱਕ ਵਾਹਨ ਉਨ੍ਹਾਂ ਦੇ ਕੋਲ ਪਹੁੰਚਿਆ। ਗੱਡੀ ਨੇ ਮੁੜ ਕੇ ਉਨ੍ਹਾਂ ਨੂੰ ਸੜਕ ‘ਤੇ ਟੱਕਰ ਮਾਰ ਦਿੱਤੀ। ਉਸ ਤੋਂ ਬਾਅਦ ਵਾਹਨ ਰੁਕ ਗਿਆ ਅਤੇ ਦੋ ਪੁਰਸ਼ ਵਾਹਨ ਤੋਂ ਬਾਹਰ ਨਿਕਲ ਗਏ,”।

ਡਨਸਟਨ ਨੇ ਕਿਹਾ ਕਿ ਉਹ ਚਾਕੂਆਂ ਨਾਲ ਲੈਸ ਸਨ ਅਤੇ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੇ ਪੀੜਤ ‘ਤੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਹੋਰ ਦੋ ਲੜਕੇ, ਜੋ ਉਸ ਸਮੇਂ ਪੀੜਤ ਦੇ ਨਾਲ ਸਨ, ਫਿਰ ਮੌਕੇ ਤੋਂ ਭੱਜ ਗਏ ਅਤੇ ਉਹ ਸਰੀਰਕ ਤੌਰ ‘ਤੇ ਜ਼ਖਮੀ ਨਹੀ ਹੋਏ ਸਨ। ਡਨਸਟਨ  ਮੁਤਾਬਕ ਇਹ ਪਤਾ ਲਗਾਉਣ ਲਈ ਅਜੇ ਵੀ ਜਾਂਚ ਵਿੱਚ ਬਹੁਤ ਜਲਦੀ ਹੈ ਕਿ ਅਜਿਹਾ ਕਿਉਂ ਹੋਇਆ ਹੈ। ਸਾਡੇ ਕੋਲ ਇਸ ਪੜਾਅ ‘ਤੇ ਕੋਈ ਜਾਣਕਾਰੀ ਨਹੀਂ ਹੈ ਜੋ ਇਹ ਦਰਸਾਉਂਦੀ ਹੈ ਕਿ ਇਹ ਕਿਸੇ ਵੀ ਤਰੀਕੇ ਨਾਲ ਗੈਂਗ ਨਾਲ ਸਬੰਧਤ ਹੈ। ਸਾਡਾ ਮੰਨਣਾ ਹੈ ਕਿ ਹਾਲਾਂਕਿ ਇਹ ਪੀੜਤ ‘ਤੇ ਇੱਕ ਨਿਸ਼ਾਨਾ ਹਮਲਾ ਸੀ,”।

Add a Comment

Your email address will not be published. Required fields are marked *