14 ਨਵੰਬਰ ਨੂੰ ਭਾਰਤ ਆਉਣਗੇ ਸਾਊਦੀ ਕਿੰਗ, PM ਮੋਦੀ ਨੇ ਦਿੱਤਾ ਸੀ ਸੱਦਾ

ਸਾਊਦੀ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ ਅਗਲੇ ਮਹੀਨੇ ਯਾਨੀ ਨਵੰਬਰ ਵਿੱਚ ਭਾਰਤ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਪੀ.ਐੱਮ. ਮੋਦੀ ਨਾਲ ਵੀ ਮੁਲਾਕਾਤ ਕਰਨਗੇ। ਮੀਡੀਆ ਰਿਪੋਰਟਾਂ ਮੁਤਾਬਕ ਪੀ.ਐੱਮ. ਮੋਦੀ ਨੇ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ। ਸਤੰਬਰ ਵਿੱਚ ਪੀ.ਐੱਮ.ਮੋਦੀ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਜ਼ਰੀਏ ਸਾਊਦੀ ਕਰਾਊਨ ਪ੍ਰਿੰਸ ਨੂੰ ਇੱਕ ਸੱਦਾ ਭੇਜਿਆ ਸੀ।

14 ਨਵੰਬਰ ਨੂੰ ਭਾਰਤ ਆਉਣਗੇ ਮੁਹੰਮਦ ਬਿਨ ਸਲਮਾਨ 

ਮੀਡੀਆ ਰਿਪੋਰਟਾਂ ਮੁਤਾਬਕ ਸਾਊਦੀ ਕ੍ਰਾਊਨ ਪ੍ਰਿੰਸ 14 ਨਵੰਬਰ ਦੀ ਸਵੇਰ ਭਾਰਤ ਪਹੁੰਚਣਗੇ। ਇੱਥੇ ਉਹ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ। ਸਾਊਦੀ ਪ੍ਰਿੰਸ ਦਾ ਇਹ ਦੌਰਾ ਇੱਕ ਦਿਨ ਦਾ ਹੈ। ਅਗਲੇ ਦਿਨ ਮੁਹੰਮਦ ਬਿਨ ਸਲਮਾਨ ਇੰਡੋਨੇਸ਼ੀਆ ਦੇ ਬਾਲੀ ਵਿੱਚ ਹੋਣ ਵਾਲੇ ਜੀ-20 ਸੰਮੇਲਨ ਲਈ ਰਵਾਨਾ ਹੋਣਗੇ।ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਸਾਊਦੀ ਅਰਬ ਦੇ ਊਰਜਾ ਮੰਤਰੀ ਅਬਦੁਲ ਅਜ਼ੀਜ਼ ਬਿਨ ਸਲਮਾਨ ਨੇ ਭਾਰਤ ਦਾ ਦੌਰਾ ਕੀਤਾ ਸੀ। ਊਰਜਾ ਮੰਤਰੀ ਦਾ ਦੌਰਾ ਓਪੇਕ+ ਸੰਗਠਨ ਦੇ ਤੇਲ ਉਤਪਾਦਨ ਵਿੱਚ ਕਟੌਤੀ ਦੇ ਫ਼ੈਸਲੇ ਤੋਂ ਬਾਅਦ ਆਇਆ ਹੈ। ਅਬਦੁਲ ਅਜ਼ੀਜ਼ ਬਿਨ ਸਲਮਾਨ ਨੇ ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ, ਤੇਲ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਬਿਜਲੀ ਮੰਤਰੀ ਆਰ.ਕੇ.ਸਿੰਘ ਨਾਲ ਮੁਲਾਕਾਤ ਕੀਤੀ।

ਪਿਛਲੇ ਮਹੀਨੇ ਬਣੇ ਪ੍ਰਧਾਨ ਮੰਤਰੀ

ਸਾਊਦੀ ਸ਼ਾਸਕ ਕਿੰਗ ਸਲਮਾਨ ਬਿਨ ਅਬਦੁੱਲਅਜ਼ੀਜ਼ ਨੇ 27 ਸਤੰਬਰ ਨੂੰ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਦੂਜੇ ਬੇਟੇ ਪ੍ਰਿੰਸ ਖਾਲਿਦ ਨੂੰ ਰੱਖਿਆ ਮੰਤਰੀ ਅਤੇ ਤੀਜੇ ਬੇਟੇ ਪ੍ਰਿੰਸ ਅਬਦੁਲ ਅਜ਼ੀਜ਼ ਬਿਨ ਸਲਮਾਨ ਨੂੰ ਊਰਜਾ ਮੰਤਰੀ ਨਿਯੁਕਤ ਕੀਤਾ।

Add a Comment

Your email address will not be published. Required fields are marked *