IPEF ਬੈਠਕ ਲਈ ਅਮਰੀਕਾ ਜਾਣਗੇ ਪਿਊਸ਼ ਗੋਇਲ

ਨਵੀਂ ਦਿੱਲੀ – ਵਪਾਰ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਇੰਡੋ-ਪੈਸੇਫਿਕ ਇਕਨਾਮਿਕ ਫਰੇਮਵਰਕ (ਆਈ. ਪੀ. ਈ. ਐੱਫ.) ਦੀ ਮੰਤਰੀ ਪੱਧਰ ਦੀ ਬੈਠਕ ’ਚ ਹਿੱਸਾ ਲੈਣ ਲਈ 13 ਤੋਂ 16 ਨਵੰਬਰ ਤੱਕ ਅਮਰੀਕਾ ਦੇ ਸਾਨ ਫ੍ਰਾਂਸਿਸਕੋ ਦੀ ਯਾਤਰਾ ਕਰਨਗੇ। ਇਸ ਦੌਰਾਨ ਸਪਲਾਈ ਚੇਨ ਵਰਗੇ ਖੇਤਰਾਂ ’ਚ ਸਮਝੌਤੇ ’ਤੇ ਗੱਲਬਾਤ ਕੀਤੀ ਜਾਏਗੀ। ਆਈ. ਪੀ. ਈ. ਐੱਫ. 14 ਦੇਸ਼ਾਂ ਦਾ ਇਕ ਸਮੂਹ ਹੈ, ਜਿਸ ਨੂੰ 23 ਮਈ ਨੂੰ ਟੋਕੀਓ ’ਚ ਅਮਰੀਕਾ ਅਤੇ ਹਿੰਦ-ਪ੍ਰਸ਼ਾਂਤ ਖੇਤਰ ਦੇ ਹੋਰ ਭਾਈਵਾਲ ਦੇਸ਼ਾਂ ਵਲੋਂ ਸਾਂਝੇ ਤੌਰ ’ਤੇ ਸ਼ੁਰੂ ਕੀਤਾ ਗਿਆ। 

ਇਹ ਦੇਸ਼ ਗਲੋਬਲ ਕੁੱਲ ਘਰੇਲੂ ਉਤਪਾਦ ’ਚ 40 ਫ਼ੀਸਦੀ ਦੀ ਹਿੱਸੇਦਾਰੀ ਰੱਖਦੇ ਹਨ ਅਤੇ ਗਲੋਬਲ ਵਸਤਾਂ ਅਤੇ ਸੇਵਾਵਾਂ ਦੇ ਵਪਾਰ ਦਾ 28 ਫ਼ੀਸਦੀ ਦਰਸਾਉਂਦੇ ਹਨ। ਵਪਾਰ ਮੰਤਰਾਲਾ ਵਲੋਂ ਜਾਰੀ ਇਕ ਬਿਆਨ ਮੁਤਾਬਕ ਗੋਇਲ ਦੋਵੇਂ ਦੇਸ਼ਾਂ ਦਰਮਿਆਨ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਪਾਰ ਜਗਤ ਦੇ ਲੋਕਾਂ, ਪ੍ਰਮੁੱਖ ਸਿੱਖਿਆ ਸ਼ਾਸਤਰੀਆਂ, ਅਮਰੀਕੀ ਅਧਿਕਾਰੀਆਂ ਆਦਿ ਦੇ ਨਾਲ ਵੀ ਗੱਲਬਾਤ ਕਰਨਗੇ। ਬਿਆਨ ਮੁਤਾਬਕ ਮੰਤਰੀ 13-14 ਨਵੰਬਰ ਨੂੰ ਤੀਜੀ ਨਿੱਜੀ ਆਈ. ਪੀ. ਈ. ਐੱਫ. ਮੰਤਰੀ ਪੱਧਰ ਦੀ ਬੈਠਕ ਵਿਚ ਹਿੱਸਾ ਲੈਣਗੇ, ਜਿਸ ’ਚ ਗੱਲਬਾਤ ਦੀ ਤਰੱਕੀ ’ਤੇ ਅਹਿਮ ਬਦਲਾਅ ਨਜ਼ਰ ਆਉਣ ਦੀ ਸੰਭਾਵਨਾ ਹੈ।

ਇਸ ਦੇ ਨਾਲ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਗੋਇਲ ਭਾਰਤੀ ਬਾਜ਼ਾਰ ‘ਚ ਕਾਰ ਨਿਰਮਾਤਾ ਦੀ ਐਂਟਰੀ ‘ਤੇ ਚਰਚਾ ਕਰਨ ਲਈ ਟੇਸਲਾ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰ ਸਕਦੇ ਹਨ। ਹਾਲਾਂਕਿ ਇਸ ਸਬੰਧੀ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਗੋਇਲ ਅਮਰੀਕੀ ਵਪਾਰ ਸਕੱਤਰ ਜੀਨਾ ਰਾਇਮੋਂਡੋ, ਅਮਰੀਕੀ ਵਪਾਰ ਪ੍ਰਤੀਨਿਧੀ ਕੈਥਰੀਨ ਤਾਈ ਅਤੇ ਹੋਰ ਆਈ. ਪੀ. ਈ. ਐੱਫ. ਭਾਈਵਾਲ ਦੇਸ਼ਾਂ ਦੇ ਮੰਤਰੀਆਂ ਨਾਲ ਦੋਪੱਖੀ ਬੈਠਕਾਂ ਵੀ ਕਰਨਗੇ। 

ਮੰਤਰਾਲਾ ਨੇ ਕਿਹਾ ਕਿ ਇਹ ਬੈਠਕਾਂ ਵਪਾਰ ਸਬੰਧੀ ਰੁਕਾਵਟਾਂ ਨੂੰ ਦੂਰ ਕਰਨ, ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਤਕਨਾਲੋਜੀ ਅਤੇ ਇਨੋਵੇਸ਼ਨ ਵਰਗੇ ਖੇਤਰਾਂ ਵਿਚ ਵਧੇਰੇ ਸਹਿਯੋਗ ਨੂੰ ਉਤਸ਼ਾਹ ਦੇਣ ’ਤੇ ਕੇਂਦਰਿਤ ਹੋਣਗੀਆਂ। ਵਪਾਰ ਮੰਤਰਾਲਾ ਮੁਤਾਬਕ ਮੰਤਰੀ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ (ਏ. ਪੀ. ਈ. ਸੀ.) ਦੀ ਬੈਠਕ ’ਚ ਵੀ ਹਿੱਸਾ ਲੈਣਗੇ। ਏ. ਪੀ. ਈ. ਸੀ. ਦੀ ਬੈਠਕ 15-16 ਨਵੰਬਰ ਨੂੰ ਹੋਣੀ ਹੈ। ਭਾਰਤ ਨੂੰ ਮਹਿਮਾਨ ਦੇਸ਼ ਵਜੋਂ ਸੱਦਾ ਦਿੱਤਾ ਗਿਆ ਹੈ।

Add a Comment

Your email address will not be published. Required fields are marked *