ਪਿੰਡ ਤੋਂ ਔਕਲੈਂਡ ਲਾਈਵ ਸ਼ੋਅ ” ਤਰਸ਼ੇਮ ਜੱਸੜ”
ਔਕਲੈਂਡ -: ਪੰਜਾਬ ਦੇ ਮਸ਼ਹੂਰ ਅਤੇ ਉੱਘੇ ਕਲਾਕਾਰ ਤਰਸੇਮ ਜੱਸੜ ਜੀ ਆਪਣੇ ਪਹਿਲੇ ਨਿਊਜ਼ੀਲੈਂਡ ਦੌਰੇ ਤੇ 23 ਜੁਲਾਈ 2023 ‘ਪਿੰਡ ਟਨ ਨਿਊਜ਼ੀਲੈਂਡ ‘ ਲਈ ਜਾ ਰਹੇ ਹਨ । ਇੱਥੇ ਆਕਲੈਂਡ ਵਿੱਚ ਉਹ ਲਾਈਵ ਪ੍ਰਦਰਸ਼ਨ ਕਰਨਗੇ। ਉਸ ਸਮੇਂ ਰਿਲੀਜ਼ ਹੋਣ ਵਾਲੀ ਉਹਨਾਂ ਦੀ ਆਉਣ ਵਾਲੀ ਫਿਲਮ ‘ਮਸਤਾਨੇ’ ਦਾ ਪ੍ਰਮੋਸ਼ਨ ਵੀ ਕਰਨਗੇ। ਇਸ ਇਵੈਂਟਸ ਲਈ ਪਾਰਕਿੰਗ ਮੁਫਤ ਹੋਵੇਗੀ। ‘ਦ ਰਾਮਦਾ ਹੋਟਲ’ ਦੇ ਅੱਗੇ ਮੁੱਖ ਐਂਟਰੀ ਹੋਵੇਗੀ। ਇਹ ਸਾਰੇ ਬਾਹਰੀ ਖੇਤਰਾਂ ਵਿੱਚ ਸ਼ਰਾਬ ਪਾਬੰਦੀ ਜ਼ੋਨ ਡਿਊ ਡ੍ਰੋਪ ਇਵੈਂਟਸ ਸੈਂਟਰ ਧੂੰਏਂ ਤੋਂ ਮੁਕਤ ਸਥਾਨ ਹੈ।

ਪਿੰਡ ਤੋਂ ਪੰਜਾਬ ਔਕਲੈਂਡ ਲਾਈਵ ” ਤਰਸ਼ੇਮ ਜੱਸੜ” 23 ਜੁਲਾਈ 2023 ਆਰ. ਕੇ. ਪ੍ਰ੍ਰੋਡਕਸ਼ਨ ਅਤੇ ਦਾ ਗੋਟ ਬਿਲਡਿਰ ਵੱਲੋਂ ਪੋਸਟਰ ਰਿਲਿਜ਼ ਕੀਤਾ ਗਿਆ ਸੀ । ਜਿਸਦੇ ਵਿੱਚ ਰਮਨ ਅਗਨੀਹੋਤਰੀ, ਕੇ.ਗਿੱਲ, ਹਰਸਿਮਰਨ ਜਨੇਜ਼ਾ,ਗਗਨ ਚੱਢਾ, ਜੱਸੀ ਸਿੰਘ, ਮੀਡੀਆ ਦੇ ਤੌਰ ਤੇ ਮਹਿਕ ਏ ਵਤਨ ਆਨ-ਲਾਇਨ ਨਿਊਜ਼ ਪੋਰਟਲ, ਡੈਲੀ ਖਬਰ, ਸਾਡੇ ਵਾਲਾ ਰੇਡੀਓ, ਐੱਚ.ਯੂ.ਐੱਮ.ਐੱਮ, ਰੇਡੀਓ ਸਪਾਈਸ, ਦਾ ਇੰਡੀਅਨ ਵੀਕਏਡਰ, ਦੀ ਟੀਮ ਦੇ ਮੈਂਬਰ ਸ਼ਾਮਿਲ ਹੋਏ। ਇਹ ਪੋਸਟਰ ਮੀਡੀਆ ਡਿਵਾਇਨ ਇੰਡੀਅਨ ਰਿਜੋਰਟ ਦੇ ਕਾਨਫਰੈਂਸ ਹਾਲ ਵਿੱਚ ਰਿਲਿਜ਼ ਹੋਇਆ ਸੀ। ਰਮਨ ਅਗਨੀਹੋਤਰੀ ਜੀ ਅਤੇ ਪ੍ਰੋਗਰਾਮ ਦੇ ਹੋਸਟ ਹਰਮੀਕ ਸਿੰਘ ਨੇ ਪ੍ਰੋਗਰਾਮ ਵਿੱਚ ਯੋਗਦਾਨ ਪਾ ਰਹੀ ਸਾਰੀ ਮੀਡੀਆ ਟੀਮ ਦਾ ਦਿਲੋਂ ਧੰਨਵਾਦ ਕੀਤਾ ਗਿਆ। ਹਰਦੇਵ ਬਰਾੜ ਜੀ ਨਾਲ ਗੱਲ ਕਰਦਿਆਂ ਰਮਨ ਅਗਨੀਹੋਤਰੀ ਜੀ ਨੇ ਦੱਸਿਆ ਕਿ ਇਸ ਇਵੈਂਟਸ ਤੇ ਜੋ ਜਿਆਦਾ ਟਿਕਟਾਂ ਲੈਣਗੇ ਉਹ 10 ਪ੍ਰਤੀਸ਼ਤ ਔਫਰ ਤੇ ਪ੍ਰਾਪਤ ਕਰ ਸਕਦੇ ਹਨ । ਵਧੇਰੇ ਜਾਣਕਾਰੀ ਲਈ ਪੋਸਟਰ ਉੱਪਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।

