ਪੁੱਤਰ ਦੇ ਗੁਨਾਹ ਦੀ ਮਾਪਿਆਂ ਨੂੰ ਮਿਲੀ ਸਜ਼ਾ

ਵਾਸ਼ਿੰਗਟਨ-  ਅਮਰੀਕਾ ‘ਚ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿੱਥੇ ਮਾਪਿਆਂ ਨੂੰ ਆਪਣੇ ਪੁੱਤਰ ਵਲੋਂ ਕੀਤੇ ਗਏ ਅਪਰਾਧ ਦੀ ਸਜ਼ਾ ਮਿਲੀ ਹੈ। ਅਮਰੀਕਾ ਦੀ ਇਕ ਅਦਾਲਤ ਨੇ ਇਥੋਂ ਦੇ ਇਕ ਸਕੂਲ ਵਿੱਚ ਗੋਲੀਬਾਰੀ ਕਰਨ ਵਾਲੇ ਇਕ ਲੜਕੇ ਦੇ ਮਾਪਿਆਂ ਨੂੰ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ ਇਸ ਗੋਲੀਬਾਰੀ ਵਿੱਚ ਚਾਰ ਬੱਚਿਆਂ ਦੀ ਮੌਤ ਅਤੇ 7 ਹੋਰ ਜ਼ਖਮੀ ਹੋ ਗਏ ਸਨ।

ਅਦਾਲਤ ਵਲੋਂ ਫੈਸਲਾ ਸੁਣਾਉਂਦੇ ਹੋਏ ਇਹ ਤੈਅ ਕੀਤਾ ਗਿਆ ਸੀ ਕਿ ਉਨ੍ਹਾਂ ਦਾ ਅਪਰਾਧ ਲੜਕੇ ਨੂੰ ਘਰ ਵਿੱਚ ਬੰਦੂਕ ਤੱਕ ਪਹੁੰਚ ਕਰਨ ਦੀ ਇਜਾਜ਼ਤ ਦੇਣਾ ਸੀ। ਦੱਸਣਯੋਗ ਹੈ ਕਿ 30 ਨਵੰਬਰ, 2021 ਨੂੰ, ਮਿਸ਼ੀਗਨ ਰਾਜ ਦੇ ਆਕਸਫੋਰਡ ਹਾਈ ਸਕੂਲ ਵਿੱਚ ਈਥਨ ਕਰੰਬਲੀ ਨਾਮ ਦੇ ਇੱਕ ਲੜਕੇ ਨੇ ਬੰਦੂਕ ਦੇ ਨਾਲ ਅੰਨ੍ਹੇਵਾਹ ਗੋਲੀਬਾਰੀ ਕੀਤੀ। ਪਤਾ ਲੱਗਾ ਹੈ ਕਿ ਉਸ ਦੀ ਮਾਨਸਿਕ ਸਿਹਤ ਵੀ ਠੀਕ ਨਹੀਂ ਹੈ ਅਤੇ ਅਦਾਲਤ ਨੇ ਸਿੱਟਾ ਕੱਢਿਆ ਕਿ ਮਾਤਾ-ਪਿਤਾ, ਜੇਮਸ ਅਤੇ ਜੈਨੀਫਰ ਨੂੰ ਵਧੇਰੇ ਚੌਕਸ ਰਹਿਣਾ ਚਾਹੀਦਾ ਸੀ ਅਤੇ ਬੰਦੂਕ ਉਪਲਬਧ ਨਹੀ ਕਰਵਾਉਣੀ ਚਾਹੀਦੀ ਸੀ। ਉਹਨਾਂ ਦੇ ਕਾਰਨ ਹੀ ਚਾਰ ਬੱਚਿਆਂ ਦੀ ਮੋਤ ਹੋਈ ਸੀ।

Add a Comment

Your email address will not be published. Required fields are marked *