ਰਾਜੂ ਸ੍ਰੀਵਾਸਤਵ ਦੇ ਸਰੀਰ ’ਚ ਹੋਈ ਹਲਚਲ, ਪਤਨੀ ਨਾਲ ਗੱਲ ਕਰਨ ਦੀ ਕਰ ਰਹੇ ਕੋਸ਼ਿਸ਼

ਮੁੰਬਈ – ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਚੰਗੀ ਸਿਹਤ ਨੂੰ ਲੈ ਕੇ ਪ੍ਰਸ਼ੰਸਕ ਲਗਾਤਾਰ ਦੁਆਵਾਂ ਕਰ ਰਹੇ ਹਨ। ਹਰ ਕੋਈ ਇਹੀ ਚਾਹੁੰਦਾ ਹੈ ਕਿ ਰਾਜੂ ਜਲਦੀ ਠੀਕ ਹੋ ਜਾਵੇ। ਹੁਣ ਕਾਮੇਡੀਅਨ ਦੀ ਸਿਹਤ ਨੂੰ ਲੈ ਕੇ ਚੰਗੀ ਖ਼ਬਰ ਸਾਹਮਣੇ ਆਈ ਹੈ। ਰਾਜੂ ਸ੍ਰੀਵਾਸਤਵ ਦੇ ਮੁੱਖ ਸਲਾਹਕਾਰ ਅਜੀਤ ਸਕਸੈਨਾ ਨੇ ਕਾਮੇਡੀਅਨ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਦਿੱਤੀ ਹੈ।

ਰਾਜੂ ਸ੍ਰੀਵਾਸਤਵ ਦੀ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਅਜੀਤ ਸਕਸੈਨਾ ਨੇ ਦੱਸਿਆ, ‘‘ਰਾਜੂ ਭਰਾ ਦੇ ਹੱਥ-ਪੈਰ ਹਿੱਲਣ ਲੱਗੇ ਹਨ। ਉਹ ਅੱਖ ਖੋਲ੍ਹ ਕੇ ਆਪਣੀ ਪਤਨੀ ਸ਼ਿਖਾ ਸ੍ਰੀਵਾਸਤਵ ਨੂੰ ਦੇਖਦੇ ਹਨ। ਉਨ੍ਹਾਂ ਦੇ ਹੱਥ ਨੂੰ ਛੂੰਹਦੇ ਹਨ ਤੇ ਇਹੀ ਦੱਸਣ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਜਲਦੀ ਠੀਕ ਹੋ ਜਾਣਗੇ।’’

ਅਜੀਤ ਸਕਸੈਨਾ ਨੇ ਇਹ ਵੀ ਦੱਸਿਆ ਕਿ ਸਾਬਕਾ ਸੰਸਦ ਮੈਂਬਰ ਵਿਨੇ ਕਟੀਆਰ ਨੇ ਵੀ ਉਨ੍ਹਾਂ ਕੋਲੋਂ ਰਾਜੂ ਨੂੰ ਲੈ ਕੇ ਪੂਰੀ ਜਾਣਕਾਰੀ ਲਈ। ਉਨ੍ਹਾਂ ਦੱਸਿਆ ਕਿ ਰਾਜੂ ਕਾਫੀ ਤੇਜ਼ੀ ਨਾਲ ਠੀਕ ਹੋ ਰਹੇ ਹਨ। ਰਾਜੂ ਨੂੰ ਹਸਪਤਾਲ ’ਚ ਦਾਖ਼ਲ ਹੋਏ 27 ਦਿਨ ਹੋ ਗਏ ਹਨ। ਹੁਣ ਲੱਗਦਾ ਹੈ ਕਿ ਉਹ ਜਲਦੀ ਠੀਕ ਹੋ ਕੇ ਸਾਡੇ ਵਿਚਾਲੇ ਪਹਿਲਾਂ ਵਾਂਗ ਮਸਤੀ ਭਰੇ ਅੰਦਾਜ਼ ’ਚ ਨਜ਼ਰ ਆਉਣਗੇ।

ਅਜੀਤ ਸਕਸੈਨਾ ਦਾ ਕਹਿਣਾ ਹੈ ਕਿ ਰਾਜੂ ਸ੍ਰੀਵਾਸਤਵ ਨੂੰ 27 ਦਿਨ ਹੋ ਗਏ ਹਨ। ਹੁਣ ਇਨਫੈਕਸ਼ਨ ਤੋਂ ਬਚਾਅ ਕਰਨ ਲਈ ਉਨ੍ਹਾਂ ਦੀ ਪਤਨੀ ਹੀ ਉਨ੍ਹਾਂ ਨੂੰ ਮਿਲਣ ਜਾਂਦੀ ਹੈ। ਉਹ ਆ ਕੇ ਦੱਸਦੀ ਹੈ ਕਿ ਰਾਜੂ ਜੀ ਉਨ੍ਹਾਂ ਦੇ ਹੱਥਾਂ ਨੂੰ ਛੂੰਹਦੇ ਹਨ। ਅੱਖ ਖੋਲ੍ਹ ਕੇ ਦੇਖਦੇ ਹਨ। ਉਨ੍ਹਾਂ ਨੂੰ ਇਕਦਮ ਨਾਰਮਲ ਢੰਗ ਨਾਲ ਦੇਖਦੇ ਹਨ। ਹੱਥਾਂ-ਪੈਰਾਂ ਨੂੰ ਹਿਲਾ ਕੇ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਜਲਦੀ ਠੀਕ ਹੋ ਜਾਣਗੇ।

Add a Comment

Your email address will not be published. Required fields are marked *