ਟੀਮ ‘ਆਦਿਪੁਰਸ਼’ ਨੇ ‘ਰਾਮ ਸਿਯਾ ਰਾਮ’ ਦੇ ਆਡੀਓ ਟੀਜ਼ਰ ਨਾਲ ‘ਜਾਨਕੀ’ ਦਾ ਮੋਸ਼ਨ ਪੋਸਟਰ ਕੀਤਾ ਰਿਲੀਜ਼

ਮੁੰਬਈ – ਨਵਮੀ ਦੇ ਸ਼ੁਭ ਮੌਕੇ ’ਤੇ ਟੀਮ ‘ਆਦਿਪੁਰਸ਼’ ਨੇ ਮਾਂ ਸੀਤਾ ਦੇ ਮਨਮੋਹਕ ਮੋਸ਼ਨ ਪੋਸਟਰ ਲਾਂਚ ਕੀਤਾ, ਜੋ ਕਿ ਸਮਰਪਣ, ਨਿਰਸਵਾਰਥਤਾ, ਬਹਾਦਰੀ ਤੇ ਪਵਿੱਤਰਤਾ ਨੂੰ ਦਰਸਾਉਂਦੀਆਂ ਭਾਰਤੀ ਇਤਿਹਾਸ ਦੀਆਂ ਸਭ ਤੋਂ ਸਨਮਾਨਜਨਕ ਔਰਤਾਂ ’ਚੋਂ ਇਕ ਹੈ, ਨਾਲ ਹੀ ਸੁਰੀਲੇ ‘ਰਾਮ ਸਿਯਾ ਰਾਮ’ ਆਡੀਓ ਟੀਜ਼ਰ ਨਾਲ ਵਿਸ਼ੇਸ਼ ਸ਼ਰਧਾਂਜਲੀ ਭੇਟ ਕੀਤੀ। ਕ੍ਰਿਤੀ ਸੈਨਨ ਫ਼ਿਲਮ ‘ਆਦਿਪੁਰਸ਼’ ’ਚ ਮਾਂ ਜਾਨਕੀ ਦੇ ਰੋਲ ’ਚ ਨਜ਼ਰ ਆਵੇਗੀ। ਜਾਨਕੀ ਦੇ ਕਿਰਦਾਰ ’ਚ ਕ੍ਰਿਤੀ ਸੈਨਨ ਰਾਘਵ ਦੀ ਪਤਨੀ ਦੇ ਰੂਪ ’ਚ ਸ਼ੁੱਧਤਾ, ਬ੍ਰਹਮਤਾ ਤੇ ਬਹਾਦਰੀ ਦੀ ਅਗਵਾਈ ਕਰੇਗੀ।

‘ਆਦਿਪੁਰਸ਼’ ਦਾ ਨਿਰਦੇਸ਼ਨ ਓਮ ਰਾਓਤ ਵਲੋਂ ਕੀਤਾ ਗਿਆ ਹੈ ਤੇ ਟੀ-ਸੀਰੀਜ਼ ਦੇ ਭੂਸ਼ਣ ਕੁਮਾਰ ਤੇ ਕ੍ਰਿਸ਼ਨ ਕੁਮਾਰ, ਓਮ ਰਾਓਤ, ਪ੍ਰਸਾਦ ਸੁਤਾਰ ਤੇ ਰੀਟ੍ਰੋਫਾਈਲਜ਼ ਦੇ ਰਾਜੇਸ਼ ਨਾਇਰ ਵਲੋਂ ਨਿਰਮਿਤ ਹੈ। ਇਹ ਫ਼ਿਲਮ 16 ਜੂਨ, 2023 ਨੂੰ ਵਿਸ਼ਵ ਪੱਧਰ ’ਤੇ ਰਿਲੀਜ਼ ਹੋਣ ਲਈ ਤਿਆਰ ਹੈ।

Add a Comment

Your email address will not be published. Required fields are marked *