ਸੇਬੀ ਨਿਵੇਸ਼ਕਾਂ ਦਾ ਪੈਸਾ ਕੱਢਣ ਲਈ ਸ਼ਾਰਦਾ ਗਰੁੱਪ ਦੀਆਂ 61 ਜਾਇਦਾਦਾਂ ਦੀ ਕਰੇਗਾ ਨਿਲਾਮੀ

ਨਵੀਂ ਦਿੱਲੀ–ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨਿਵੇਸ਼ਕਾਂ ਦਾ ਪੈਸਾ ਕੱਢਣ ਲਈ 17 ਜੁਲਾਈ ਨੂੰ ਸ਼ਾਰਦਾ ਗਰੁੱਪ ਦੀਆਂ 61 ਜਾਇਦਾਦਾਂ ਦੀ ਨਿਲਾਮੀ ਕਰੇਗਾ। ਇਨ੍ਹਾਂ ਜਾਇਦਾਦਾਂ ਦੀ ਨਿਲਾਮੀ ਲਈ ਰਾਖਵਾਂ ਮੁੱਲ 26 ਕਰੋੜ ਰੁਪਏ ਰੱਖਿਆ ਗਿਆ ਹੈ। ਸ਼ਾਰਦਾ ਗਰੁੱਪ ਨੇ ਨਿਵੇਸ਼ਕਾਂ ਤੋਂ ਗੈਰ-ਕਾਨੂੰਨੀ ਯੋਜਨਾਵਾਂ ਰਾਹੀਂ ਪੈਸਾ ਜੁਟਾਇਆ ਸੀ।

ਸੇਬੀ ਵਲੋਂ ਸੋਮਵਾਰ ਨੂੰ ਜਾਰੀ ਨੋਟਿਸ ਮੁਤਾਬਕ ਜਿਨ੍ਹਾਂ ਕੰਪਨੀਆਂ ਦੀ ਨਿਲਾਮੀ ਕੀਤੀ ਜਾਣੀ ਹੈ, ਉਨ੍ਹਾਂ ’ਚ ਪੱਛਮੀ ਬੰਗਾਲ ’ਚ ਸਥਿਤ ਕੁੱਝ ਪਲਾਟ ਵੀ ਸ਼ਾਮਲ ਹਨ। ਰੈਗੂਲੇਟਰ ਨੇ ਕਿਹਾ ਕਿ ਈ-ਨਿਲਾਮੀ 17 ਜੁਲਾਈ ਨੂੰ ਸਵੇਰੇ 11 ਤੋਂ 1 ਵਜੇ ਤੱਕ ਹੋਵੇਗੀ। ਇਨ੍ਹਾਂ ਕੰਪਨੀਆਂ ਲਈ ਰਾਖਵੀਂ ਕੀਮਤ 26.22 ਕਰੋੜ ਰੁਪਏ ਹੈ। ਸੇਬੀ ਨੇ ਈ-ਨਿਲਾਮੀ ’ਚ ਮਦਦ ਲਈ ਕੁਇਕਰ ਰੀਅਲਟੀ ਦੀ ਨਿਯੁਕਤੀ ਕੀਤੀ ਹੈ। ਇਸ ਤੋਂ ਇਲਾਵੀ ਸੀ1 ਇੰਡੀਆ ਨੂੰ ਈ-ਨਿਲਾਮੀ ਪ੍ਰੋਵਾਈਡਰ ਵਜੋਂ ਨਿਯੁਕਤ ਕੀਤਾ ਗਿਆ ਹੈ। ਕਲਕੱਤਾ ਹਾਈਕੋਰਟ ਨੇ ਜੂਨ, 2022 ‘ਚ ਸਾਰਦਾ ਗਰੁੱਪ ਆਫ ਕੰਪਨੀਜ਼ ਦੀਆਂ ਜਾਇਦਾਦਾਂ ਦੀ ਨਿਲਾਮੀ ਦੀ ਦਿਸ਼ਾ ’ਚ ਸੇਬੀ ਨੂੰ ਅੱਗੇ ਵਧਣ ਦਾ ਨਿਰਦੇਸ਼ ਦਿੱਤਾ ਸੀ।

Add a Comment

Your email address will not be published. Required fields are marked *