ਕਿਸਾਨ ਅੰਦੋਲਨ ਕਾਰਨ ਠੱਪ ਹੋਈ ਚੌਲਾਂ ਦੀ ਸਪਲਾਈ

ਨਵੀਂ ਦਿੱਲੀ – ਕਿਸਾਨ ਅੰਦੋਲਨ ਕਾਰਨ ਹੁਣ ਦਿੱਲੀ ’ਚ ਪੰਜਾਬ ਤੋਂ ਚੌਲਾਂ ਦੀ ਸਪਲਾਈ ਲਗਭਗ ਠੱਪ ਹੋ ਗਈ ਹੈ, ਜਿਸ ਕਾਰਨ ਬਾਜ਼ਾਰਾਂ ’ਚ ਲੋਡਿੰਗ-ਅਨਲੋਡਿੰਗ ਪ੍ਰਭਾਵਿਤ ਹੋ ਗਈ ਹੈ। ਇਸ ਕਾਰਨ ਕਾਰੋਬਾਰੀ ਤੋਂ ਲੈ ਕੇ ਮਜ਼ਦੂਰ ਸਭ ਪ੍ਰੇਸ਼ਾਨ ਹਨ। ਉਧਰ, ਕੇਂਦਰ ਸਰਕਾਰ ਨੇ ਚੌਲ ਕਾਰੋਬਾਰੀਆਂ ਨੂੰ ਹੁਣ ਹਰ ਹਫ਼ਤੇ ਸਟਾਕ ਦੀ ਜਾਣਕਾਰੀ ਦੇਣ ਦਾ ਨਿਰਦੇਸ਼ ਦਿੱਤਾ ਹੈ। ਦੋਸ਼ ਹੈ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਚੌਲ ਕਾਰੋਬਾਰੀ ਅਤੇ ਕਿਸਾਨਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਵੇਗੀ।

ਇਸ ਮਾਮਲੇ ਦੇ ਸਬੰਧ ਵਿਚ ਨਵਾਂ ਬਾਜ਼ਾਰ ਦੇ ਚੌਲ ਕਾਰੋਬਾਰੀ ਸਚਿਨ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸਾਨੀ ਅੰਦੋਲਨ ਕਾਰਨ ਸ਼ੰਭੂ ਬਾਰਡਰ ਬੰਦ ਹੋਣ ਕਾਰਨ ਪੰਜਾਬ ਤੋਂ ਚੌਲਾਂ ਦੀ ਸਪਲਾਈ ਨਹੀਂ ਹੋ ਰਹੀ। ਇਸ ਕਾਰਨ ਨਾ ਹੀ ਮਾਲ ਆ ਰਿਹਾ ਹੈ ਅਤੇ ਨਾ ਹੀ ਗਾਹਕ ਆ ਰਹੇ ਹਨ, ਜਦੋਂਕਿ ਨਵਾਂ ਬਾਜ਼ਾਰ ਤੋਂ ਹਰ ਰੋਜ਼ 2000 ਟਨ ਚੌਲਾਂ ਦੀ ਸਪਲਾਈ ਹੁੰਦੀ ਹੈ ਪਰ ਹੁਣ ਸਿਰਫ਼ 20 ਫ਼ੀਸਦੀ ਦੀ ਸਪਲਾਈ ਹੋ ਪਾ ਰਹੀ ਹੈ। ਲੋਡਿੰਗ-ਅਨਲੋਡਿੰਗ ਲਗਭਗ ਠੱਪ ਹੈ।

ਦੂਜੇ ਪਾਸੇ ਉਧਰ, ਖੁਰਾਕ ਤੇ ਜਨਤਕ ਵੰਡ ਮੰਤਰਾਲਾ ਵੱਲੋਂ 2 ਫਰਵਰੀ ਨੂੰ ਇਕ ਹੁਕਮ ਜਾਰੀ ਕੀਤਾ ਗਿਆ ਹੈ, ਜਿਸ ’ਚ ਟੁੱਟੇ ਚੌਲ, ਗੈਰ-ਬਾਸਮਤੀ ਚੌਲ, ਸਫੈਦ ਚੌਲ, ਬਾਸਮਤੀ ਚੌਲ ਅਤੇ ਸੇਲਾ ਚੌਲਾਂ ਦੇ ਥੋਕ ਜਾਂ ਫਿਰ ਪ੍ਰਚੂਨ ਵਿਕ੍ਰੇਤਾਵਾਂ ਨੂੰ ਹੁਣ ਹਰ ਹਫ਼ਤੇ ਚੌਲਾਂ ਦੇ ਸਟਾਕ ਦੀ ਜਾਣਕਾਰੀ ਦੇਣੀ ਪਵੇਗੀ। ਇਸ ਲਈ ਸਾਰੇ ਵਪਾਰੀਆਂ ਨੂੰ ਆਪਣੇ ਹਫ਼ਤਾਵਾਰੀ ਸਟਾਕ ਦੀ ਜਾਣਕਾਰੀ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਪੋਰਟਲ ’ਤੇ ਹਰੇਕ ਸ਼ੁੱਕਰਵਾਰ ਨੂੰ ਦੇਣੀ ਲਾਜ਼ਮੀ ਕਰ ਦਿੱਤੀ ਗਈ ਹੈ।

Add a Comment

Your email address will not be published. Required fields are marked *