ਸੈਲਫੀ ਦੇ ਬਹਾਨੇ ਪਤੀ ਨੂੰ ਦਰਖ਼ਤ ਨਾਲ ਬੰਨ੍ਹ ਕੇ ਲਾ ਦਿੱਤੀ ਅੱਗ

ਪਟਨਾ – ਸਾਡੇ ਸਮਾਜ ’ਚ ਪਤਨੀਆਂ ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ, ਉਨ੍ਹਾਂ ਦੇ ਜੀਵਨ ਲਈ ਆਪਣੀ ਜਾਨ ਤੱਕ ਦੇਣ ਤੋਂ ਪਿੱਛੇ ਨਹੀਂ ਹਟਦੀਆਂ ਪਰ ਮੁਜ਼ੱਫਰਪੁਰ ’ਚ ਇਸ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਔਰਤ ਨੇ ਪਤੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਵਿਅਕਤੀ ਨੂੰ ਅੱਗ ’ਚ ਝੁਲਸਦਾ ਵੇਖ ਕੇ ਸਥਾਨਕ ਲੋਕਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਾਮਲਾ ਜ਼ਿਲ੍ਹੇ ਦੇ ਸਾਹਿਬਗੰਜ ਥਾਣੇ ਅਧੀਨ ਆਉਂਦੇ ਵਾਸੁਦੇਵਪੁਰ ਸਰਾਏ ਪੰਚਾਇਤ ਦੇ ਇਕ ਪਿੰਡ ਦਾ ਹੈ।

ਸੂਚਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਨੇ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾਂਦਾ ਹੈ ਕਿ ਮੋਬਾਇਲ ਫੋਨ ਨਾਲ ਸੈਲਫੀ ਲੈਣ ਅਤੇ ਰੀਲਸ ਬਣਾਉਣ ਦਾ ਬਹਾਨਾ ਕਰ ਕੇ ਪਤਨੀ ਨੇ ਪਹਿਲਾਂ ਤਾਂ ਆਪਣੇ ਪਤੀ ਨੂੰ ਦਰਖਤ ਨਾਲ ਬੰਨ੍ਹਿਆ, ਫਿਰ ਉਸ ’ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਦਿੱਤੀ। ਰਾਹਤ ਦੀ ਗੱਲ ਇਹ ਰਹੀ ਕਿ ਆਸ-ਪਾਸ ਦੇ ਲੋਕ ਅੱਗ ਦੀਆਂ ਲਾਪਟਾਂ ਵੇਖ ਕੇ ਉਸ ਵੱਲ ਭੱਜੇ ਅਤੇ ਹਸਪਤਾਲ ਪਹੁੰਚਾ ਕੇ ਉਸ ਦੀ ਜਾਨ ਬਚਾ ਲਈ। ਹਾਲਾਂਕਿ ਇਸ ਘਟਨਾ ਦੇ ਪਿੱਛੇ ਦੀ ਵਜ੍ਹਾ ਕੀ ਹੈ ਅਜੇ ਤੱਕ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਨਾ ਹੀ ਪਤੀ ਨੇ ਇਸ ਬਾਰੇ ਪੁਲਸ ਨੂੰ ਕੁਝ ਦੱਸਿਆ ਹੈ। ਹਾਲਾਂਕਿ ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਔਰਤ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਹਨ।

Add a Comment

Your email address will not be published. Required fields are marked *