ਲੰਡਨ ‘ਚ ਹੀਟਵੇਵ: ਪ੍ਰਿੰਸ ਵਿਲੀਅਮ ਸਾਹਮਣੇ ਬੇਹੋਸ਼ ਹੋਏ ਸੈਨਿਕ 

ਲੰਡਨ– ਯੂਕੇ ਦੀ ਰਾਜਧਾਨੀ ਵਿਚ ਗਰਮੀ ਦਾ ਕਹਿਰ ਜਾਰੀ ਹੈ। ਇਸ ਦੌਰਾਨ ਪ੍ਰਿੰਸ ਵਿਲੀਅਮ ਸਾਹਮਣੇ ਸਾਲਾਨਾ ਟਰੂਪਿੰਗ ਕਲਰ ਪਰੇਡ ਲਈ ਅੰਤਿਮ ਰਿਹਰਸਲ ਦੌਰਾਨ ਸ਼ਨੀਵਾਰ ਨੂੰ ਤਿੰਨ ਸੈਨਿਕ ਬੇਹੋਸ਼ ਹੋ ਗਏ। ਫੌਕਸ ਨਿਊਜ਼ ਨੇ ਇਹ ਜਾਣਕਾਰੀ ਦਿੱਤੀ। ਇੱਥੇ ਦੱਸ ਦਈਏ ਕਿ ਲੰਡਨ ਦਾ ਤਾਪਮਾਨ 30 ਡਿਗਰੀ ਸੈਲਸੀਅਸ (86 ਡਿਗਰੀ F) ਤੱਕ ਪਹੁੰਚ ਚੁੱਕਾ ਹੈ। ਸਿਪਾਹੀਆਂ ਨੇ 30 ਡਿਗਰੀ ਸੈਲਸੀਅਸ ਗਰਮੀ ਵਿੱਚ ਊਨੀ ਟਿਊਨਿਕ ਅਤੇ ਭਾਲੂ ਦੀ ਚਮੜੀ ਦੀਆਂ ਟੋਪੀਆਂ ਪਹਿਨੀਆਂ ਸਨ। 

ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਕ ਸਿਪਾਹੀ ਜੋ ਬੇਹੋਸ਼ ਹੋ ਗਿਆ ਸੀ ਪਰੇਡ ਵਿਚ ਹਿੱਸਾ ਲੈਣ ਦੀ ਕੋਸ਼ਿਸ਼ ਵਿਚ ਦੁਬਾਰਾ ਜਾਗਦਾ ਹੈ, ਪਰ ਕੁਝ ਦੇਰ ਬਾਅਦ ਡਾਕਟਰ ਉਸ ਦੀ ਮਦਦ ਲਈ ਦੌੜਦੇ ਹਨ। ਇਸ ਤੋਂ ਇਲਾਵਾ ਦੋ ਹੋਰ ਸੈਨਿਕ ਵੀ ਬੇਹੋਸ਼ ਹੋ ਗਏ। ਉੱਧਰ ਯੂਕੇ ਦੀ ਸਿਹਤ ਸੁਰੱਖਿਆ ਏਜੰਸੀ ਨੇ ਦੱਖਣੀ ਇੰਗਲੈਂਡ ਲਈ ਗਰਮ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਹੈ।

ਪ੍ਰਿੰਸ ਵਿਲੀਅਮ ਨੇ ਇੱਕ ਟਵੀਟ ਵਿੱਚ ਲਿਖਿਆ ਕਿ: “ਅੱਜ ਸਵੇਰੇ ਗਰਮੀ ਵਿੱਚ ਪਰੇਡ ਦੀ ਸਮੀਖਿਆ ਵਿੱਚ ਹਿੱਸਾ ਲੈਣ ਵਾਲੇ ਹਰ ਸਿਪਾਹੀ ਦਾ ਬਹੁਤ ਬਹੁਤ ਧੰਨਵਾਦ। ਮੁਸ਼ਕਲ ਹਾਲਾਤ ਪਰ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ। ਧੰਨਵਾਦ।”

Add a Comment

Your email address will not be published. Required fields are marked *