ਆਕਲੈਂਡ ਦੀ ਸ਼ੁਭਮ ਕੌਰ ਦੇ ਮਰਨ ਤੋਂ ਪਹਿਲਾਂ ਹਵਾ ਵਿੱਚ 28 ਮੀਟਰ ਦੂਰ ਤੱਕ ਉੱਛਲੀ ਗੱਡੀ

ਆਕਲੈਂਡ – 4 ਜਨਵਰੀ 2022 ਵਿੱਚ ਟੋਪੀਰੀ ਦੇ ਡਾਸਨ ਰੋਡ ‘ਤੇ ਕਾਰ ਹਾਦਸੇ ਵਿੱਚ ਮਾਰੀ ਗਈ 28 ਸਾਲਾ ਪੰਜਾਬੀ ਮੂਲ ਦੀ ਵਕੀਲ ਸ਼ੁਭਮ ਕੌਰ ਦੇ ਮਾਮਲੇ ਵਿੱਚ ਸਾਹਮਣੇ ਆਇਆ ਹੈ ਕਿ ਹਾਦਸੇ ਤੋਂ ਪਹਿਲਾਂ ਜਿਸ ਕਾਰ ਵਿੱਚ ਉਹ ਸਵਾਰ ਸੀ, ਉਹ ਕਰੀਬ 28 ਮੀਟਰ ਹਵਾ ਵਿੱਚ ਉੱਛਲੀ। ਟੈਸਲਾ ਗੱਡੀ ਨੂੰ 26 ਸਾਲਾ ਸੋਰਭ ਸ਼ਰਮਾ ਚਲਾ ਰਿਹਾ ਸੀ। ਕਾਰ ਪਹਿਲਾਂ ਸੜਕ ਦੀ ਢਾਲ (ਡਿੱਪ) ਨਾਲ ਟਕਰਾਈ, 60 ਮੀਟਰ ਤੱਕ ਸਲਾਈਡ ਹੋਈ ਤੇ ਕਿਨਾਰੇ ਨਾਲ ਟਕਰਾਉਣ ਤੋਂ ਪਹਿਲਾਂ 20 ਮੀਟਰ ਹੋਰ ਸਲਾਈਡ ਹੋਈ, ਹਾਦਸੇ ਕਾਰਨ ਬਿਜਲੀ ਦੀਆਂ ਤਾਰਾਂ ਟੁੱਟ ਕੇ ਜਮੀਨ ‘ਤੇ ਡਿੱਗ ਪਈਆਂ, ਉਸਤੋਂ ਬਾਅਦ ਚੰਗਿਆੜੇ ਨਿਕਲਣੇ ਸ਼ੁਰੂ ਹੋ ਗਏ ਤੇ ਕਾਰ ਨੂੰ ਅੱਗ ਲੱਗ ਗਈ। ਸੋਰਭ ਸ਼ਰਮਾ ਇਸ ਵੇਲੇ ਕੇਅਰਲੈਸ ਡਰਾਈਵਿੰਗ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਤੇ ਜੱਜ ਓਨਲੀ ਟ੍ਰਾਇਲ ਦੀ ਕਾਰਵਾਈ ਇਸ ਵੇਲੇ ਅਦਾਲਤ ਵਿੱਚ ਚੱਲ ਰਹੀ ਹੈ।

Add a Comment

Your email address will not be published. Required fields are marked *