ਮੁਕੇਸ਼-ਨੀਤਾ ਅੰਬਾਨੀ ਦੀ ਪੋਤੀ ਦਾ ਹੋਇਆ ਨਾਮਕਰਨ

ਨਵੀਂ ਦਿੱਲੀ- ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਅਤੇ ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਘਰ ਇਨ੍ਹੀਂ ਦਿਨੀਂ ਖੁਸ਼ੀਆਂ ਵਾਲਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਅਤੇ ਨੂੰਹ ਸ਼ਲੋਕਾ ਨੇ 31 ਮਈ ਨੂੰ ਬੇਟੀ ਨੂੰ ਜਨਮ ਦਿੱਤਾ ਹੈ। ਘਰ ‘ਚ ਨੰਨ੍ਹੀ ਪਰੀ ਦੇ ਆਉਣ ‘ਤੇ ਅੰਬਾਨੀ ਪਰਿਵਾਰ ਬਹੁਤ ਖੁਸ਼ ਹੈ। ਅੰਬਾਨੀ ਪਰਿਵਾਰ ਨੇ ਛੋਟੀ ਬੱਚੀ ਦਾ ਗਰੇਂਡ ਤਰੀਕੇ ਨਾਲ ਸਵਾਗਤ ਕੀਤਾ। 

ਹੁਣ ਆਕਾਸ਼ ਅੰਬਾਨੀ ਅਤੇ ਸ਼ਲੋਕਾ ਅੰਬਾਨੀ ਦੀ ਬੇਟੀ ਦਾ ਨਾਮਕਰਨ ਵੀ ਕਰ ਦਿੱਤਾ ਗਿਆ ਹੈ। ਇਸ ਦੌਰਾਨ ਖ਼ਾਸ ਗੱਲ ਇਹ ਹੈ ਕਿ ਛੋਟੀ ਬੱਚੀ ਦੇ ਨਾਮਕਰਨ ਦਾ ਐਲਾਨ ਉਸ ਦੇ ਵੱਡੇ ਭਰਾ ਪ੍ਰਿਥਵੀ ਆਕਾਸ਼ ਅੰਬਾਨੀ ਨੇ ਖੁਦ ਕੀਤਾ ਹੈ। ਉਨ੍ਹਾਂ ਨੇ ਆਪਣੀ ਭੈਣ ਦਾ ਨਾਂ ਵੇਦਾ ਆਕਾਸ਼ ਅੰਬਾਨੀ ਰੱਖਿਆ ਹੈ। ਬੱਚੀ ਦੇ ਨਾਮਕਰਨ ਦਾ ਅਧਿਕਾਰਤ ਐਲਾਨ ਇਕ ਪੋਸਟ ਰਾਹੀਂ ਕੀਤਾ ਗਿਆ ਹੈ।  

ਬੱਚੇ ਦੇ ਨਾਮਕਰਨ ਦਾ ਇਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਆਕਾਸ਼ ਅਤੇ ਸ਼ਲੋਕਾ ਅੰਬਾਨੀ ਦੀ ਬੇਟੀ ਦਾ ਨਾਮ ਲਿਖਿਆ ਹੋਇਆ ਹੈ। ਪੋਸਟ ਕੀਤੇ ਕਾਰਡ ਵਿੱਚ ਲਿਖਿਆ ਹੈ- “ਭਗਵਾਨ ਕ੍ਰਿਸ਼ਨ ਦੀ ਕਿਰਪਾ ਅਤੇ ਧੀਰੂਭਾਈ ਅਤੇ ਕੋਕਿਲਾਬੇਨ ਅੰਬਾਨੀ ਦੇ ਆਸ਼ੀਰਵਾਦ ਨਾਲ, ਪ੍ਰਿਥਵੀ ਆਪਣੀ ਛੋਟੀ ਭੈਣ ਵੇਦਾ ਆਕਾਸ਼ ਅੰਬਾਨੀ ਦੇ ਜਨਮ ਦੀ ਘੋਸ਼ਣਾ ਕਰਕੇ ਬਹੁਤ ਖੁਸ਼ ਹੈ।”

ਇਸ ਤੋਂ ਬਾਅਦ ਕਾਰਡ ‘ਚ ਮਹਿਤਾ ਪਰਿਵਾਰ ਅਤੇ ਅੰਬਾਨੀ ਪਰਿਵਾਰ ਦੇ ਮੈਂਬਰਾਂ ਦੇ ਨਾਂ ਲਿਖੇ ਹੋਏ ਹਨ। ਆਕਾਸ਼, ਸ਼ਲੋਕਾ, ਨੀਤਾ ਅਤੇ ਮੁਕੇਸ਼ ਅੰਬਾਨੀ, ਸ਼ਲੋਕਾ ਦੇ ਮਾਤਾ-ਪਿਤਾ, ਈਸ਼ਾ, ਆਨੰਦ, ਰਾਧਿਕਾ, ਅਨੰਤ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਦੱਸ ਦੇਈਏ ਕਿ ਸ਼ਲੋਕਾ ਅੰਬਾਨੀ ਅਤੇ ਆਕਾਸ਼ ਅੰਬਾਨੀ ਪਹਿਲੀ ਵਾਰ 10 ਦਸੰਬਰ 2020 ਨੂੰ ਮਾਤਾ-ਪਿਤਾ ਬਣੇ ਸਨ। ਉਦੋਂ ਅੰਬਾਨੀ ਪਰਿਵਾਰ ਵਿੱਚ ਪੁੱਤਰ ਨੇ ਜਨਮ ਲਿਆ ਸੀ। ਸ਼ਲੋਕਾ ਅਤੇ ਆਕਾਸ਼ ਦੇ ਬੇਟੇ ਦਾ ਨਾਮ ਪ੍ਰਿਥਵੀ ਆਕਾਸ਼ ਅੰਬਾਨੀ ਹੈ। 

Add a Comment

Your email address will not be published. Required fields are marked *