ਦਿੱਲੀ ਤੋਂ ਸੂਰਤ ਜਾ ਰਹੇ ਜਹਾਜ਼ ਦੀ ਉਡਾਣ ਦੌਰਾਨ ਵਿੰਡਸ਼ੀਲਡ ‘ਚ ਆਈ ਤਰੇੜ

ਨਵੀਂ ਦਿੱਲੀ – ਸ਼ੁੱਕਰਵਾਰ ਦੀ ਰਾਤ ਨੂੰ ਏਅਰਲਾਈਨ ਕੰਪਨੀ AIX ਦੇ ਇੱਕ ਜਹਾਜ਼ ਦੀ ਵਿੰਡਸ਼ੀਲਡ ‘ਚ ਪੰਛੀ ਦੇ ਟਕਰਾਉਣ ਕਾਰਨ ਤਰੇੜ ਆ ਗਈ। ਇਸ ਹਾਦਸੇ ਤੋਂ ਬਾਅਦ ਜਹਾਜ਼ ਨੂੰ ਰਾਸ਼ਟਰੀ ਰਾਜਧਾਨੀ ‘ਚ ਵਾਪਸ ਉਤਾਰਨਾ ਪਿਆ। AIX ਕਨੈਕਟ, ਜਿਸਨੂੰ ਪਹਿਲਾਂ ਏਅਰ ਏਸ਼ੀਆ ਇੰਡੀਆ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਦਾ ਇਹ ਜਹਾਜ਼ ਦਿੱਲੀ ‘ਤੋਂ ਸੂਰਤ ਜਾ ਰਿਹਾ ਸੀ। 

ਦੱਸ ਦੇਈਏ ਕਿ ਏਅਰਲਾਈਨ ਦੇ ਇੱਕ ਬੁਲਾਰੇ ਨੇ ਕਿਹਾ ਕਿ ਜਹਾਜ਼ ਨੂੰ ਫਿਲਹਾਫ ਉੱਡਣ ‘ਤੋਂ ਰੋਕ ਦਿੱਤਾ ਗਿਆ ਹੈ। ਬੁਲਾਰੇ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ‘ਦਿੱਲੀ ‘ਤੋਂ ਸੂਰਤ ਲਈ ਉਡਾਣ ਭਰਨ ਵਾਲੇ AIX ਕਨੈਕਟ ਦੇ ਇੱਕ ਜਹਾਜ਼ ”VT- NAG ਦੀ ਵਿੰਡਸ਼ੀਲਡ ‘ਚ ਇੱਕ ਪੰਛੀ ਟਕਰਾ ਜਾਣ ਕਾਰਨ ਤਰੇੜ ਆ ਗਈ, ਜਿਸ ‘ਤੋਂ ਬਾਅਦ ਉਸਨੂੰ ਵਾਪਸ ਦਿੱਲੀ ਉਤਾਰਿਆ ਗਿਆ।’ ਏਅਰਲਾਈਨ ਦਾ ਏਅਰ ਇੰਡੀਆ ਐਕਸਪ੍ਰੈੱਸ ‘ਚ ਰਲੇਵਾਂ ਹੋ ਰਿਹਾ ਹੈ ਅਤੇ ਦੋਵੇਂ ਕੰਪਨੀਆਂ ਏਅਰ ਇੰਡੀਆ ਸਮੂਹ ਦਾ ਹਿੱਸਾ ਹਨ।

Add a Comment

Your email address will not be published. Required fields are marked *