ਅਕਤੂਬਰ ਦੇ ਪਹਿਲੇ 4 ਦਿਨਾਂ ’ਚ FPI ਨੇ ਵੇਚੇ 9,412 ਕਰੋੜ ਰੁਪਏ ਦੇ ਸ਼ੇਅਰ

ਨਵੀਂ ਦਿੱਲੀ  – ਹਾਲ ਹੀ ਦੇ ਹਫਤਿਆਂ ’ਚ ਬਾਜ਼ਾਰਾਂ ’ਚ ਪੂੰਜੀ ਪ੍ਰਵਾਹ ਨੂੰ ਪ੍ਰਭਾਵਿਤ ਕਰਨ ਵਾਲਾ ਇਕ ਪ੍ਰਮੁੱਖ ਕਾਰਕ ਅਮਰੀਕੀ ਬਾਂਡ ਯੀਲਡ ’ਚ ਲਗਾਤਾਰ ਵਾਧਾ ਹੈ। ਇਹ ਗੱਲ ਜੀਓਜੀਤ ਫਾਈਨਾਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ. ਕੇ. ਵਿਜੇ ਕੁਮਾਰ ਨੇ ਕਹੀ ਹੈ। ਅਕਤੂਬਰ ਦੇ ਸ਼ੁਰੂਆਤੀ ਦਿਨਾਂ ’ਚ ਅਮਰੀਕੀ ਬਾਂਡ ਬਾਜ਼ਾਰ ਵਿਚ ਗਿਰਾਵਟ ਦੇਖੀ ਗਈ, ਜਿਸ ਨਾਲ 30 ਸਾਲਾਂ ਦੀ ਬਾਂਡ ਯੀਲਡ ਕੁੱਝ ਸਮੇਂ ਲਈ 5 ਫੀਸਦੀ ’ਤੇ ਪੁੱਜ ਗਈ।

ਉਨ੍ਹਾਂ ਕਿਹਾ ਕਿ ਬੈਂਚਮਾਰਕ 10 ਸਾਲਾਂ ਯੀਲਡ ਲਗਾਤਾਰ 4.7 ਫੀਸਦੀ ਤੋਂ ਵੱਧ ਹੈ ਜੋ ਐੱਫ. ਪੀ. ਆਈ. ਨੂੰ ਉੱਭਰਦੇ ਬਾਜ਼ਾਰਾਂ ’ਚ ਸ਼ੇਅਰ ਵੇਚਣ ਲਈ ਮਜਬੂਰ ਕਰ ਰਹੀ ਹੈ। ਭਾਰਤ ਇਸ ਸਾਲ ਐੱਫ. ਪੀ. ਆਈ. ਨੂੰ ਆਕਰਸ਼ਿਤ ਕਰਨ ਵਿਚ ਉੱਭਰਦੀਆਂ ਅਰਥਵਿਵਸਥਾਵਾਂ ਵਿਚ ਚੋਟੀ ’ਤੇ ਬਣਿਆ ਹੋਇਆ ਹੈ ਪਰ ਸਤੰਬਰ ’ਚ ਵਿਕਰੀ ਦੇਖੀ ਗਈ ਅਤੇ ਅਕਤੂਬਰ ਦੀ ਸ਼ੁਰੂਆਤ ਵੀ ਇਸੇ ਰੁਝਾਨ ਦੇ ਨਾਲ ਹੋਈ ਹੈ।

ਐੱਫ. ਪੀ. ਆਈ. ਵਿੱਤੀ, ਬਿਜਲੀ, ਆਈ. ਟੀ. ਅਤੇ ਤੇਲ ਅਤੇ ਗੈਸ ’ਚ ਵਿਕਰੀ ਕਰ ਰਹੇ ਹਨ। ਵਿਕਰੀ ਕਰਦੇ ਹੋਏ ਵੀ ਐੱਫ. ਪੀ. ਆਈ. ਕੈਪੀਟਲ ਗੁੱਡਸ, ਆਟੋ ਅਤੇ ਆਟੋ ਕੰਪੋਨੈਂਟਸ ਵਿਚ ਖਰੀਦਦਾਰ ਬਣੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਉੱਚੇ ਡਾਲਰ ਅਤੇ ਅਮਰੀਕੀ ਬਾਂਡ ਯੀਲਡ ਕਾਰਨ ਐੱਫ. ਪੀ. ਆਈ. ਦੇ ਹਾਲ-ਫਿਲਹਾਲ ਵਿਚ ਬਾਜ਼ਾਰ ਵਿਚ ਖਰੀਦਦਾਰ ਬਣਨ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦੂਜੀ ਤਿਮਾਹੀ ਦੇ ਨਤੀਜੇ ਚੰਗੇ ਰਹਿਣ ਦੀ ਉਮੀਦ ਹੈ, ਜਿਸ ਨਾਲ ਐੱਫ. ਪੀ. ਆਈ. ਨੂੰ ਇਸ ਖੇਤਰ ’ਚ ਵਿਕਰੀ ਕਰਨ ਤੋਂ ਰੋਕਿਆ ਜਾ ਸਕਦਾ ਹੈ।

Add a Comment

Your email address will not be published. Required fields are marked *