ਰਾਹੁਲ ਅਤੇ ਹੋਰ ‘ਭਾਰਤ ਯਾਤਰੀਆਂ’ ਨੇ ਮੋਰਬੀ ਪੁਲ ਹਾਦਸੇ ਦੇ ਪੀੜਤਾਂ ਲਈ ਰੱਖਿਆ ਦੋ ਮਿੰਟ ਦਾ ਮੌਨ
![](http://mehakewattan.com/wp-content/uploads/2022/10/2022_10image_10_43_192366741rahul-ll.jpg)
ਤੇਲੰਗਾਨਾ- ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪਾਰਟੀ ਦੇ ਹੋਰ ਨੇਤਾਵਾਂ ਅਤੇ ਵਰਕਰਾਂ ਨੇ ਇੱਥੇ ‘ਭਾਰਤ ਜੋੜੋ ਯਾਤਰਾ’ ਦੌਰਾਨ ਗੁਜਰਾਤ ਦੇ ਮੋਰਬੀ ਸ਼ਹਿਰ ’ਚ ਪੁਲ ਹਾਦਸੇ ’ਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖਿਆ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਰਸੀ ’ਤੇ ਅਤੇ ਸਰਦਾਰ ਵੱਲਭ ਭਾਈ ਪਟੇਲ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਕਾਂਗਰਸ ਨੇਤਾ ਜੈਰਾਮ ਨੇ ਇਕ ਟਵੀਟ ’ਚ ਕਿਹਾ ਕਿ ਭਾਰਤ ਜੋੜੋ ਯਾਤਰਾ ਦਾ ਚੌਥਾ ਦਿਨ ਸ਼ਾਦਨਗਰ ’ਚ ਸਵੇਰੇ ਸਾਢੇ 5 ਵਜੇ ਸ਼ੁਰੂ ਹੋਇਆ। ਭਾਰਤ ਯਾਤਰੀਆਂ ਨੇ ਸਰਦਾਰ ਪਟੇਲ ਅਤੇ ਇੰਦਰਾ ਗਾਂਧੀ ਨੂੰ ਫੁੱਲ ਭੇਟ ਕੀਤੇ ਅਤੇ ਫਿਰ ਗੁਜਰਾਤ ’ਚ ਮੋਰਬੀ ਪੁਲ ਤ੍ਰਾਸਦੀ ਵਿਚ ਮਾਰੇ ਗਏ ਲੋਕਾਂ ਦੀ ਯਾਦ ’ਚ ਦੋ ਮਿੰਟ ਦਾ ਮੌਨ ਰੱਖਿਆ।
ਦੱਸਣਯੋਗ ਹੈ ਕਿ ਗੁਜਰਾਤ ਦੇ ਮੋਰਬੀ ਸ਼ਹਿਰ ’ਚ ਐਤਵਾਰ ਦੀ ਸ਼ਾਮ ਮਾਚਛੂ ਨਦੀ ’ਤੇ ਬਣੇ ਕੇਬਲ ਪੁਲ ਦੇ ਟੁੱਟਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 130 ਤੋਂ ਵੱਧ ਹੋ ਗਈ ਹੈ। ਇਹ ਪੁਲ ਕਰੀਬ ਇਕ ਸਦੀ ਪੁਰਾਣਾ ਸੀ ਅਤੇ ਮੁਰੰਮਤ ਅਤੇ ਨਵੀਨੀਕਰਨ ਕੰਮ ਮਗਰੋਂ ਇਸ ਨੂੰ 5 ਦਿਨ ਪਹਿਲਾਂ ਹੀ ਖੋਲ੍ਹਿਆ ਗਿਆ ਸੀ। ਪੁਲ ਐਤਵਾਰ ਸ਼ਾਮ ਕਰੀਬ ਸਾਢੇ 6 ਵਜੇ ਟੁੱਟ ਕੇ ਹੇਠਾਂ ਡਿੱਗ ਗਿਆ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)