ਨਿਰਮਲਾ ਸੀਤਾਰਮਨ ਦੇ ਜਵਾਈ ਦਾ ਹੈ PM ਮੋਦੀ ਨਾਲ ਖ਼ਾਸ ਕਨੈਕਸ਼ਨ

ਨਵੀਂ ਦਿੱਲੀ – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਬੇਟੀ ਪਰਿਕਲਾ ਵਾਂਗਮਾਈ ਦਾ ਵਿਆਹ ਗੁਜਰਾਤ ਦੇ ਰਹਿਣ ਵਾਲੇ ਪ੍ਰਤੀਕ ਦੋਸ਼ੀ ਨਾਲ ਬਹੁਤ ਹੀ ਸਾਦੇ ਤਰੀਕੇ ਨਾਲ ਹੋਇਆ। ਵਿਆਹ ਦੀਆਂ ਰਸਮਾਂ ਵਿੱਚ ਸਿਰਫ ਪਰਿਵਾਰਕ ਮੈਂਬਰ ਅਤੇ ਕੁਝ ਚੋਣਵੇਂ ਦੋਸਤਾਂ ਨੇ ਸ਼ਿਰਕਤ ਕੀਤੀ। ਵਿੱਤ ਮੰਤਰੀ ਦੇ ਜਵਾਈ ਪ੍ਰਤੀਕ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਖਾਸ ਸਬੰਧ ਹੈ। ਅਸਲ ‘ਚ ਪ੍ਰਤੀਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਅਧਿਕਾਰੀ ਹੈ ਅਤੇ ਪੀਐੱਮਓ ‘ਚ ਅਹਿਮ ਜ਼ਿੰਮੇਵਾਰੀ ਸੰਭਾਲ ਰਹੇ ਹਨ।

ਪ੍ਰਤੀਕ ਦੋਸ਼ੀ ਪ੍ਰਧਾਨ ਮੰਤਰੀ ਦਫ਼ਤਰ (PMO) ਵਿੱਚ ਆਫਿਸਰ ਆਨ ਸਪੈਸ਼ਲ ਡਿਊਟੀ ਹੈ ਅਤੇ ਇਥੇ ਉਹ ਨਰਿੰਦਰ ਮੋਦੀ ਦੇ ਪਹਿਲੀ ਵਾਰ ਪ੍ਰਧਨ ਮੰਤਰੀ ਬਣਨ ਦੇ ਬਾਅਦ ਤੋਂ ਹੀ ਭਾਵ 2014 ਤੋਂ ਕੰਮ ਕਰ ਰਹੇ ਹਨ। ਪ੍ਰਤੀਕ ਨੇ ਸਿੰਗਾਪੁਰ ਮੈਨੇਜਮੈਂਟ ਸਕੂਲ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਪੀਐਮਓ ਦੀ ਵੈੱਬਸਾਈਟ ਮੁਤਾਬਕ ਪ੍ਰਤੀਕ ਦੋਸ਼ੀ ਇਸ ਸਮੇਂ ਪੀਐਮ ਦਫ਼ਤਰ ਵਿੱਚ ਰਿਸਰਚ ਐਂਡ ਸਟ੍ਰੈਟਜੀ ਵਿੰਗ ਦੀ ਅਹਿਮ ਜ਼ਿੰਮੇਵਾਰੀ ਸੰਭਾਲ ਰਹੇ ਹਨ। ਪ੍ਰਧਾਨ ਮੰਤਰੀ ਨੂੰ ਸਕੱਤਰੇਤ ਸਹਾਇਤਾ ਪ੍ਰਦਾਨ ਕਰਨ ਦੇ ਨਾਲ, ਉਹ ਉੱਚ ਪੱਧਰੀ ਨੌਕਰਸ਼ਾਹਾਂ ਦੀ ਪੂਰੀ ਖ਼ਬਰ ਰੱਖਦੇ ਹਨ।

ਪ੍ਰਤੀਕ ਲੰਬੇ ਸਮੇਂ ਤੋਂ ਪੀਐਮ ਮੋਦੀ ਨਾਲ ਕੰਮ ਕਰ ਰਹੇ ਹਨ। ਆਪਣੀ ਮੈਨੇਜਮੈਂਟ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਸਨੇ ਗੁਜਰਾਤ ਵਿੱਚ ਇੱਕ ਖੋਜ ਸਹਾਇਕ ਵਜੋਂ ਕੰਮ ਕੀਤਾ, ਉਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸਨ, ਤਦ ਪ੍ਰਤੀਕ ਇੱਕ ਖੋਜ ਸਹਾਇਕ ਦੇ ਰੂਪ ਵਿੱਚ ਉਹਨਾਂ ਦੇ ਦਫਤਰ ਵਿੱਚ ਸਨ। ਇਸ ਤੋਂ ਬਾਅਦ ਜਦੋਂ ਨਰਿੰਦਰ ਮੋਦੀ ਕੇਂਦਰ ਦੀ ਸੱਤਾ ਵਿੱਚ ਆਏ ਤਾਂ ਪ੍ਰਤੀਕ ਨੂੰ ਵੀ ਗੁਜਰਾਤ ਤੋਂ ਦਿੱਲੀ ਬੁਲਾਇਆ ਗਿਆ।

ਪ੍ਰਤੀਕ, ਜੋ 2014 ਤੋਂ ਪੀਐਮਓ ਵਿੱਚ ਕੰਮ ਕਰ ਰਿਹਾ ਹੈ, ਨੂੰ ਚਾਰ ਸਾਲ ਪਹਿਲਾਂ 2019 ਵਿੱਚ ਪੀਐਮਓ ਵਿੱਚ ਓਐਸਡੀ ਨਿਯੁਕਤ ਕੀਤਾ ਗਿਆ ਸੀ, ਸੰਯੁਕਤ ਸਕੱਤਰ ਦਾ ਦਰਜਾ ਦਿੱਤਾ ਗਿਆ ਸੀ। ਪ੍ਰਤੀਕ ਦੋਸ਼ੀ ਪ੍ਰਧਾਨ ਮੰਤਰੀ ਦੇ ਖਾਸ ਅਫਸਰਾਂ ਵਿੱਚ ਗਿਣੇ ਜਾਂਦੇ ਹਨ। ਜਦਕਿ ਪ੍ਰਤੀਕ ਸੋਸ਼ਲ ਮੀਡੀਆ ਤੋਂ ਕਾਫੀ ਦੂਰ ਹਨ। ਉਹ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸਰਗਰਮ ਨਹੀਂ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਬੇਟੀ ਪਰਕਲਾ ਦਾ ਵਿਆਹ ਉਨ੍ਹਾਂ ਦੇ ਘਰ ਬੈਂਗਲੁਰੂ ‘ਚ ਬ੍ਰਾਹਮਣ ਰੀਤੀ ਰਿਵਾਜਾਂ ਨਾਲ ਹੋਇਆ ਸੀ। ਵਿਆਹ ਵਿੱਚ ਪਹੁੰਚੇ ਉਡੁਪੀ ਅਦਮਾਰੂ ਮੱਠ ਦੇ ਸਾਧੂਆਂ ਨੇ ਦੀਆ ਪਰਕਲਾ ਅਤੇ ਪ੍ਰਤੀਕ ਦਾ ਆਸ਼ੀਰਵਾਦ ਦਿੱਤਾ।

Add a Comment

Your email address will not be published. Required fields are marked *