ਓਡੀਸ਼ਾ ‘ਚ ਦੁਰਗ-ਪੁਰੀ ਐਕਸਪ੍ਰੈੱਸ ‘ਚ ਲੱਗੀ ਅੱਗ

ਭੁਵਨੇਸ਼ਵਰ : ਓਡੀਸ਼ਾ ਦੇ ਨੁਆਪਾੜਾ ਜ਼ਿਲ੍ਹੇ ਵਿਚ ਵੀਰਵਾਰ ਨੂੰ ਦੁਰਗ-ਪੁਰੀ ਐਕਸਪ੍ਰੈੱਸ ਦੇ ਏ.ਸੀ. ਕੋਚ ਵਿਚ ਅੱਗ ਲੱਗ ਗਈ। ਇਸ ਘਟਨਾ ਨਾਲ ਰੇਲ ਵਿਚ ਸਵਾਰ ਯਾਤਰੀ ਵੀ ਘਬਰਾ ਗਏ। ਈਸਟ ਕੋਸਟ ਰੇਲਵੇ ਮੁਤਾਬਕ ਇਸ ਘਟਨਾ ਵਿਚ ਕਿਸੇ ਯਾਤਰੀ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। 

ਈਸਟ ਕੋਸਟ ਰੇਲਵੇ ਨੇ ਇਕ ਬਿਆਨ ਵਿਚ ਕਿਹਾ ਕਿ ਰੇਲਗੱਡੀ ਦੇ ਬੀ-3 ਕੋਚ ਵਿਚ ਅੱਜ ਸ਼ਾਮ ਖਰਿਆਰ ਰੋਡ ਸਟੇਸ਼ਨ ‘ਤੇ ਪਹੁੰਚਦਿਆਂ ਹੀ ਧੂੰਏ ਦਾ ਪਤਾ ਲੱਗਿਆ। ਰੇਲਵੇ ਨੇ ਕਿਹਾ, “ਰਗੜ ਅਤੇ ਬ੍ਰੇਕਾਂ ਦੀ ਅਧੂਰੀ ਰੀਲੀਜ਼ ਦੇ ਕਾਰਨ, ਬ੍ਰੇਕ ਪੈਡਾਂ ਨੂੰ ਅੱਗ ਲੱਗ ਗਈ। ਅੱਗ ਬਰੇਕ ਪੈਡਾਂ ਤਕ ਹੀ ਸੀਮਤ ਸੀ। ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ। ਇਕ ਘੰਟੇ ਤੋਂ ਵੀ ਘੱਟ ਸਮੇਂ ਵਿਚ ਸਮੱਸਿਆ ਠੀਕ ਹੋ ਗਈ ਅਤੇ ਟਰੇਨ ਰਾਤ 11 ਵਜੇ ਸਟੇਸ਼ਨ ਤੋਂ ਰਵਾਨਾ ਹੋ ਗਈ।”

ਦੱਸ ਦੇਈਏ ਕਿ ਇਹ ਬੀਤੇ ਕੁੱਝ ਦਿਨਾਂ ਵਿਚ ਓਡੀਸ਼ਾ ‘ਚ ਵਾਪਰਿਆ ਤੀਜਾ ਰੇਲ ਹਾਦਸਾ ਹੈ। ਓਡੀਸ਼ਾ ਦੇ ਬਾਲਾਸੋਰ ਵਿਚ 2 ਯਾਤਰੀ ਰੇਲਗੱਡੀ ਤੇ 1 ਮਾਲਗੱਡੀ ਦੀ ਭਿਆਨਕ ਟੱਕਰ ਵਿਚ ਘੱਟੋ-ਘੱਟ 278 ਲੋਕਾਂ ਦੀ ਮੌਤ ਹੋ ਗਈ ਸੀ। ਉਸ ਤੋਂ 5 ਦਿਨ ਬਾਅਦ ਇਕ ਮਾਲਗੱਡੀ ਹੇਠਾਂ ਆਉਣ ਨਾਲ 6 ਮਜ਼ਦੂਰਾਂ ਦੀ ਮੌਤ ਹੋ ਗਈ ਸੀ। 

Add a Comment

Your email address will not be published. Required fields are marked *