ਚੋਣਾਂ ਦੇ ਮੱਦੇਨਜ਼ਰ ਨਹੀਂ ਵਧੇਗਾ ਟੋਲ ਟੈਕਸ ਤੇ ਬੱਸਾਂ ਦਾ ਕਿਰਾਇਆ

ਹਾਈਵੇ ਜਾਂ ਐਕਸਪ੍ਰੈਸ ਵੇਅ ‘ਤੇ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਅ੍ਰਪੈਲ ਮਹੀਨੇ ਦੇ ਪਹਿਲੇ ਦਿਨ ਵੱਡੀ ਖ਼ੁਸ਼ਖ਼ਬਰੀ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ 1 ਅਪ੍ਰੈਲ ਤੋਂ ਟੋਲ ਦਰਾਂ ਵਧਾਉਣ ਜਾ ਫ਼ੈਸਲਾ ਕੀਤਾ ਸੀ ਪਰ ਹੁਣ NHAI ਨੇ ਇਨ੍ਹਾਂ ਦਰਾਂ ਵਿਚ ਵਾਧਾ ਨਾ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। NHAI ਨੇ ਹਾਈਵੇਅ ਅਤੇ ਐਕਸਪ੍ਰੈਸ ਵੇਅ ‘ਤੇ ਟੋਲ ਦਰਾਂ ਨਾ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦਾ ਮਤਲਬ ਹੈ ਕਿ ਸਾਰੇ ਵਾਹਨਾਂ ਨੂੰ ਪਹਿਲਾਂ ਵਾਂਗ ਹੀ ਟੋਲ ਅਦਾ ਕਰਨਾ ਹੋਵੇਗਾ।

ਦੱਸ ਦੇਈਏ ਕਿ NHAI ਦੁਆਰਾ ਐਤਵਾਰ ਦੇਰ ਰਾਤ ਇੱਕ ਪੱਤਰ ਜਾਰੀ ਕੀਤਾ ਗਿਆ, ਜਿਸ ਵਿਚ 1 ਅਪ੍ਰੈਲ ਤੋਂ ਟੋਲ ਵਧਾਉਣ ਦੇ ਫ਼ੈਸਲੇ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ। ਅਗਲੇ ਹੁਕਮਾਂ ਤੱਕ ਵਾਹਨ ਮਾਲਕ ਪਹਿਲਾਂ ਵਾਂਗ ਹੀ ਟੋਲ ਅਦਾ ਕਰਦੇ ਰਹਿਣਗੇ। ਦੱਸਿਆ ਗਿਆ ਕਿ NHAI ਨੇ ਇਹ ਫ਼ੈਸਲਾ ਦੇਸ਼ ਵਿੱਚ ਲਾਗੂ ਚੋਣ ਜ਼ਾਬਤੇ ਦੇ ਮੱਦੇਨਜ਼ਰ ਲਿਆ ਹੈ। ਹਾਲਾਂਕਿ NHAI ਅਧਿਕਾਰੀਆਂ ਵੱਲੋਂ ਇਸ ਸਬੰਧ ‘ਚ ਕੁਝ ਨਹੀਂ ਕਿਹਾ ਗਿਆ ਹੈ।

ਟਰਾਂਸਪੋਰਟ ਕਾਰਪੋਰੇਸ਼ਨ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਨਿਗਮ ਨੂੰ NHAI ਵੱਲੋਂ ਟੋਲ ਦਰਾਂ ਵਿੱਚ ਸੋਧ ਕਰਨ ਦਾ ਕੋਈ ਹੁਕਮ ਨਹੀਂ ਮਿਲਿਆ ਹੈ। ਇਸ ਲਈ ਬੱਸ ਕਿਰਾਏ ‘ਤੇ ਸਰਚਾਰਜ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦੱਸ ਦੇਈਏ ਕਿ ਹਾਲ ਹੀ ‘ਚ ਖ਼ਬਰਾਂ ਆਈਆਂ ਸਨ ਕਿ ਹਾਈਵੇਅ ਅਤੇ ਐਕਸਪ੍ਰੈੱਸ ਵੇਅ ‘ਤੇ ਟੋਲ ਦਰਾਂ ਨਵੇਂ ਵਿੱਤੀ ਸਾਲ ਯਾਨੀ 1 ਅਪ੍ਰੈਲ ਤੋਂ ਵਧਾਈਆਂ ਜਾ ਸਕਦੀਆਂ ਹਨ। ਸਾਰੇ ਹਾਈਵੇਅ ਅਤੇ ਐਕਸਪ੍ਰੈਸ ਵੇਅ ‘ਤੇ ਟੋਲ 40 ਤੋਂ 50 ਰੁਪਏ ਤੱਕ ਵਧਣ ਦੀ ਸੰਭਾਵਨਾ ਸੀ, ਜਿਸ ‘ਤੇ ਫਿਲਹਾਲ ਰੋਕ ਲੱਗਾ ਦਿੱਤੀ ਗਈ ਹੈ। 

Add a Comment

Your email address will not be published. Required fields are marked *