ਫਰਾਂਸ : ਪਾਰਕ ‘ਚ ਖੇਡ ਰਹੇ ਬੱਚਿਆਂ ‘ਤੇ ਚਾਕੂ ਨਾਲ ਹਮਲਾ

ਫਰਾਂਸ ‘ਚ ਚਾਕੂ ਨਾਲ ਹਮਲਾ ਕਰਕੇ 8 ਬੱਚਿਆਂ ਸਮੇਤ 9 ਲੋਕ ਜ਼ਖ਼ਮੀ ਹੋ ਗਏ। ਫਰਾਂਸ ਦੀ ਪੁਲਸ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਚਾਕੂ ਮਾਰਨ ਦੀ ਇਹ ਘਟਨਾ ਫ੍ਰੈਂਚ ਐਲਪਸ ਦੇ ਐਨੇਸੀ ਸ਼ਹਿਰ ਵਿੱਚ ਵਾਪਰੀ। ਪੁਲਸ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦੀ ਉਮਰ 3 ਸਾਲ ਦੇ ਕਰੀਬ ਹੈ।

ਟਵਿੱਟਰ ‘ਤੇ ਘਟਨਾ ਦੀ ਜਾਣਕਾਰੀ ਦਿੰਦਿਆਂ ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਡਰਮਨਿਨ ਨੇ ਕਿਹਾ ਕਿ ਪੁਲਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉੱਥੇ ਹੀ ਸਥਾਨਕ ਇਕ ਟੀਵੀ ਨੇ ਦੱਸਿਆ ਕਿ ਇਸ ਘਟਨਾ ਨੂੰ ਇਕ ਪਾਰਕ ਵਿੱਚ ਅੰਜਾਮ ਦਿੱਤਾ ਗਿਆ। ਉਸ ਨੇ ਦੱਸਿਆ ਕਿ ਹਮਲਾਵਰ ਸੀਰੀਆ ਦਾ ਸ਼ਰਨਾਰਥੀ ਹੈ। ਉੱਥੋਂ ਦੇ ਸਥਾਨਕ ਸੰਸਦ ਮੈਂਬਰ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਦੱਸਿਆ ਕਿ ਪਾਰਕ ਵਿੱਚ ਇਕ ਵਿਅਕਤੀ ਨੇ ਚਾਕੂ ਨਾਲ ਬੱਚਿਆਂ ’ਤੇ ਹਮਲਾ ਕਰ ਦਿੱਤਾ।

Add a Comment

Your email address will not be published. Required fields are marked *