ਦੁਨੀਆ ਦੇ ਸਭ ਤੋਂ ਗੰਦੇ ਵਿਅਕਤੀ ਦੀ 94 ਸਾਲ ਦੀ ਉਮਰ ’ਚ ਹੋਈ ਮੌਤ

ਦਹਾਕਿਆਂ ਤੱਕ ਨਾ ਨਹਾਉਣ ਲਈ ਮਸ਼ਹੂਰ ‘ਦੁਨੀਆ ਦੇ ਸਭ ਤੋਂ ਗੰਦੇ ਆਦਮੀ’ ਦਾ ਖਿਤਾਬ ਆਪਣੇ ਨਾਂ ਕਰ ਚੁੱਕੇ ਈਰਾਨੀ ਅਮੌ ਹਾਜੀ ਦੀ 94 ਸਾਲ ਦੀ ਉਮਰ ’ਚ ਮੌਤ ਹੋ ਗਈ ਹੈ। ਉਹ ਪਾਣੀ ਤੋਂ ਡਰਨ ਕਾਰਨ ਨਹਾਉਂਦਾ ਨਹੀਂ ਸੀ ਤੇ ਮੰਨਿਆ ਜਾਂਦਾ ਹੈ ਕਿ ਇਹ ਈਰਾਨੀ ਸ਼ਖ਼ਸ 50 ਸਾਲ ਤਕ ਨਹੀਂ ਨਹਾਇਆ ਸੀ । ਉਨ੍ਹਾਂ ਨੇ ਈਰਾਨ ਦੇ 31 ਸੂਬਿਆਂ ’ਚੋਂ ਇਕ ਫਾਰਸ ਦੇ ਦੱਖਣੀ ਸੂਬੇ ’ਚ ਦੇਜਗਾਹ ਨਾਮੀ ਇਕ ਪਿੰਡ ’ਚ ਆਖਰੀ ਸਾਹ ਲਏ।

ਇਕ ਖ਼ਬਰ ਮੁਤਾਬਕ ਅਮੌ ਹਾਜੀ ਕੁਝ ਦਿਨ ਪਹਿਲਾਂ ਬੀਮਾਰ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨਹਾਉਣ ਪਿੰਡ ਵਾਲੇ ਬਾਥਰੂਮ ’ਚ ਲੈ ਗਏ। ਨਹਾਉਣ ਤੋਂ ਕੁਝ ਮਹੀਨਿਆਂ ਬਾਅਦ ਹੀ ਉਨ੍ਹਾਂ ਦੀ ਮੌਤ ਹੋ ਗਈ। ਹਾਜੀ ਜ਼ਿਆਦਾਤਰ ਲੋਕਾਂ ਤੋਂ ਦੂਰ ਰਹਿੰਦੇ ਸਨ। ਉਹ ਇੱਟਾਂ ਨਾਲ ਬਣੀ ਇਕ ਖੁੱਲ੍ਹੀ ਝੌਂਪੜੀ ’ਚ ਰਹਿੰਦੇ ਸਨ।

Add a Comment

Your email address will not be published. Required fields are marked *