ਰੂਸ ‘ਚ ਫਸੇ ਯਾਤਰੀਆਂ ਨੂੰ ਲੈਣ ਪਹੁੰਚੀ AirIndia ਦੀ ਦੂਜੀ ਫਲਾਈਟ

ਨਵੀਂ ਦਿੱਲੀ –  ਰੂਸ ਦੇ ਮਗਦਾਨ ਹਵਾਈ ਅੱਡੇ ‘ਤੇ ਫਸੇ ਏਅਰ ਇੰਡੀਆ ਦੇ ਯਾਤਰੀਆਂ ਨੂੰ ਅਮਰੀਕਾ ਵਿਚ ਉਨ੍ਹਾਂ ਦੇ ਟਿਕਾਣੇ ਸਾਨ ਫਰਾਂਸਿਸਕੋ ਤੱਕ Airindia ਦੀ ਦੂਜੀ ਫਲਾਈਟ ਹਵਾਈ ਅੱਡੇ ‘ਤੇ ਪਹੁੰਚ ਗਈ ਹੈ। ਮੁੰਬਈ ਤੋਂ ਮਗਦਾਨ ਲਈ ਏਅਰ ਇੰਡੀਆ ਦੀ ਉਡਾਣ ਵੀਰਵਾਰ ਨੂੰ ਸਵੇਰੇ 6:14 ਵਜੇ ਰੂਸ ਪਹੁੰਚੀ, ਜਿਸ ਨੇ ਬੁੱਧਵਾਰ ਨੂੰ ਦੁਪਹਿਰ 3:21 ਵਜੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ। ਖਬਰ ਹੈ ਕਿ ਏਅਰ ਇੰਡੀਆ ਦੀ ਫਲਾਈਟ AI195 216 ਮਗਦਾਨ ਵਿਚ ਫਸੇ ਯਾਤਰੀਆਂ ਅਤੇ 16 ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਰਵਾਨਾ ਹੋ ਗਈ ਹੈ।

ਫਲਾਈਟ ਸਥਾਨਕ ਸਮੇਂ ਅਨੁਸਾਰ ਸਵੇਰੇ 6:14 ਵਜੇ ਪਹੁੰਚੀ, ਸਵੇਰੇ 10:27 ‘ਤੇ ਉਡਾਨ ਭਰੀ ਅਤੇ ਸਵੇਰੇ 00:15 ‘ਤੇ ਸੈਨ ਫਰਾਂਸਿਸਕੋ ਪਹੁੰਚਣ ਦੀ ਉਮੀਦ ਹੈ। ਸੈਨ ਫਰਾਂਸਿਸਕੋ ਪਹੁੰਚਣ ‘ਤੇ, ਏਅਰ ਇੰਡੀਆ ਦੇ ਯਾਤਰੀਆਂ ਨੂੰ ਡਾਕਟਰੀ ਦੇਖਭਾਲ, ਜ਼ਮੀਨੀ ਆਵਾਜਾਈ ਅਤੇ ਅੱਗੇ ਦੀ ਮੰਜ਼ਿਲ ਸਮੇਤ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਦੱਸ ਦਈਏ ਕਿ ਏਅਰ ਇੰਡੀਆ ਦੀ ਫਲਾਈਟ ਨੰਬਰ AI-173 6 ਜੂਨ ਨੂੰ ਦਿੱਲੀ ਤੋਂ ਸਾਨ ਫਰਾਂਸਿਸਕੋ ਲਈ ਰਵਾਨਾ ਹੋਈ ਸੀ, ਪਰ ਮੱਧ ਹਵਾ ‘ਚ ਬੋਇੰਗ-777 ਜਹਾਜ਼ ਦੇ ਇਕ ਇੰਜਣ ‘ਚ ਤਕਨੀਕੀ ਖਰਾਬੀ ਦਾ ਪਤਾ ਲੱਗਾ। ਇਸ ਤੋਂ ਬਾਅਦ ਜਹਾਜ਼ ਨੂੰ ਰੂਸ ਦੇ ਮੈਗਾਡਨ ਏਅਰਪੋਰਟ ‘ਤੇ ਐਮਰਜੈਂਸੀ ‘ਚ ਲੈਂਡ ਕਰਨਾ ਪਿਆ। ਇਸ ਜਹਾਜ਼ ਵਿੱਚ 216 ਯਾਤਰੀ ਅਤੇ 16 ਕਰੂ ਮੈਂਬਰ ਸਨ। ਇਸ ਦੇ ਨਾਲ ਹੀ ਕੰਪਨੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਰੂਸ ਵਿੱਚ ਫਸੇ ਏਅਰ ਇੰਡੀਆ ਦੇ ਜਹਾਜ਼ ਦੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਭੋਜਨ ਅਤੇ ਹੋਰ ਸਹੂਲਤਾਂ ਭੇਜ ਦਿੱਤੀਆਂ ਗਈਆਂ ਹਨ।

Add a Comment

Your email address will not be published. Required fields are marked *