ਪ੍ਰਸਿੱਧ ਫੁੱਟਬਾਲ ਖਿਡਾਰੀ ਸੁਰਿੰਦਰ ਸਿੰਘ ਮੋਂਟੀ ਸੰਧੂ ਦੀ ਸੜਕ ਹਾਦਸੇ ‘ਚ ਮੌਤ

ਰੋਮ – ਪ੍ਰਸਿੱਧ ਫੁੱਟਬਾਲ ਖਿਡਾਰੀ ਸੁਰਿੰਦਰ ਸਿੰਘ ਜੋ ਕਿ ਮੋਂਟੀ ਸੰਧੂ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ, ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਸੁਰਿੰਦਰ ਸਿੰਘ ਦੀ ਬੇਵਕਤੀ ਮੌਤ ਨਾਲ ਜਗਤਪੁਰ, ਬਘੌਰਾ ਨਿਵਾਸੀਆਂ ਅਤੇ ਫੁੱਟਬਾਲ ਪ੍ਰੇਮੀਆਂ ਵਿਚ ਸੋਗ ਦੀ ਲਹਿਰ ਦੌੜ ਪਈ ਹੈ।

ਇਸ ਹਾਦਸੇ ਵਿਚ ਹੋਈ ਅਚਨਚੇਤ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਮਾਜ ਦੇ ਹਰ ਪਹਿਲੂ ਤੋਂ ਸੇਵਾ ਹਿੱਤ ਸਮਰਪਿਤ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਦੇ ਅਹੁਦੇਦਾਰ ਸਰਬਜੀਤ ਸਿੰਘ ਜਗਤਪੁਰ ਨੇ ਕਿਹਾ ਕਿ ਮੋਂਟੀ ਸੰਧੂ ਜੋ ਕਿ ਫੁੱਟਬਾਲ ਨੂੰ ਸਮਰਪਿਤ ਮਾਣਮੱਤੀ ਰੂਹ ਸੀ, ਉਸ ਦਾ ਬਾਲ ਉਮਰੇ ਤੋਂ ਲੈ ਕੇ ਮੌਤ ਦੇ ਆਖਰੀ ਦਿਨ ਤੱਕ ਦਾ ਸਫਰ ਖੇਡ ਗਰਾਊਂਡ ਵਿਚ ਹੀ ਬੀਤਿਆ। ਖੇਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਨੇਕਾਂ ਮਾਣ-ਸਨਮਾਨ ਹਾਸਲ ਕੀਤੇ ਅਤੇ ਪਿੰਡ ਜਗਤਪੁਰ ਦਾ ਨਾਂਅ ਖੇਡ ਜਗਤ ਦੇ ਨਕਸ਼ੇ ‘ਤੇ ਚਮਕਾਇਆ ਪਰ ਅਚਨਚੇਤ ਹੋਏ ਸੜਕ ਹਾਦਸੇ ਨੇ ਸਾਥੋਂ ਖੇਡ ਜਗਤ ਦਾ ਇਹ ਅਨਮੋਲ ਹੀਰਾ ਸਦਾ ਲਈ ਖੋਹ ਲਿਆ। ਖੇਡ ਜਗਤ ਵਿਚ ਫੁੱਟਬਾਲ ਪ੍ਰੇਮੀਆਂ ਵਿਚ ਜਿੱਥੇ ਉਸ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ, ਉਥੇ ਹੀ ਸੰਧੂ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ।

Add a Comment

Your email address will not be published. Required fields are marked *