ਵਿਰੋਧੀ ਮੁਕਾਬਲੇਬਾਜ਼ ਦੀ ਕਾਰ ਨਾਲ ਟਕਰਾਉਣ ਤੋਂ ਬਾਅਦ ਰੇਸਰ ਦੀ ਮੌਤ

ਚੇਨਈ : ਮਸ਼ਹੂਰ ਰੇਸਰ ਕੇ. ਈ. ਕੁਮਾਰ ਦੀ ਇੰਡੀਅਨ ਨੈਸ਼ਨਲ ਕਾਰ ਰੇਸਿੰਗ ਚੈਂਪੀਅਨਸ਼ਿਪ ਦੇ ਦੂਜੇ ਗੇੜ ਦੌਰਾਨ ਮਦਰਾਸ ਇੰਟਰਨੈਸ਼ਨਲ ਸਰਕਟ ਵਿੱਚ ਇੱਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਵੇਰੇ ਸਲੂਨ ਕਾਰ ਰੇਸ ਦੌਰਾਨ ਕੁਮਾਰ ਦੀ ਕਾਰ ਦੂਜੇ ਮੁਕਾਬਲੇਬਾਜ਼ ਦੀ ਕਾਰ ਨਾਲ ਟਕਰਾ ਗਈ।

ਕਾਰ ਟਰੈਕ ਤੋਂ ਫਿਸਲ ਗਈ ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਕੁਝ ਹੀ ਮਿੰਟਾਂ ਵਿੱਚ ਦੌੜ ਰੋਕ ਦਿੱਤੀ ਗਈ ਅਤੇ ਕੁਮਾਰ ਨੂੰ ਮਲਬੇ ਵਿੱਚੋਂ ਬਾਹਰ ਕੱਢ ਲਿਆ ਗਿਆ। ਉਸ ਨੂੰ ਐਂਬੂਲੈਂਸ ਰਾਹੀਂ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਟੂਰਨਾਮੈਂਟ ਦੇ ਚੇਅਰਮੈਨ ਵਿੱਕੀ ਚੰਡੋਕ ਨੇ ਕਿਹਾ, ‘ਇਹ ਬਹੁਤ ਹੀ ਮੰਦਭਾਗਾ ਹਾਦਸਾ ਹੈ। ਕੁਮਾਰ ਇੱਕ ਤਜਰਬੇਕਾਰ ਰੇਸਰ ਸੀ। ਮੈਂ ਉਸਨੂੰ ਕਈ ਸਾਲਾਂ ਤੋਂ ਜਾਣਦਾ ਸੀ। MMSC ਅਤੇ ਸਮੁੱਚਾ ਰੇਸਿੰਗ ਭਾਈਚਾਰਾ ਉਸਦੇ ਦਿਹਾਂਤ ‘ਤੇ ਸੋਗ ਪ੍ਰਗਟ ਕਰਦਾ ਹੈ ਅਤੇ ਉਸਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬਾਕੀ ਦਿਨ ਦੀਆਂ ਰੇਸਾਂ ਕੁਮਾਰ ਦੇ ਸਨਮਾਨ ਵਜੋਂ ਰੱਦ ਕਰ ਦਿੱਤੀਆਂ ਗਈਆਂ।

Add a Comment

Your email address will not be published. Required fields are marked *