WFI ਪ੍ਰਧਾਨ ਦੇ ਖ਼ਿਲਾਫ਼ ਦੋਸ਼ਾਂ ਦੀ ਜਾਂਚ ਲਈ ਬਣਾਈ ਨਿਗਰਾਨੀ ਕਮੇਟੀ, ਮੈਰੀਕਾਮ ਹੋਵੇਗੀ ਕਮੇਟੀ ਦੀ ਮੁਖੀ

ਨਵੀਂ ਦਿੱਲੀ – ਦਿੱਗਜ ਮੁੱਕੇਬਾਜ਼ ਐੱਮ.ਸੀ. ਮੈਰੀਕਾਮ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐਫਆਈ) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਗਠਿਤ 5 ਮੈਂਬਰੀ ਨਿਗਰਾਨੀ ਕਮੇਟੀ ਦੀ ਅਗਵਾਈ ਕਰੇਗੀ। ਸਰਕਾਰ ਨੇ ਇਹ ਕਮੇਟੀ ਨਿਯੁਕਤ ਕੀਤੀ ਹੈ ਜੋ ਅਗਲੇ ਇੱਕ ਮਹੀਨੇ ਤੱਕ ਡਬਲਯੂ.ਐੱਫ.ਆਈ. ਦੇ ਰੋਜ਼ਾਨਾ ਦੇ ਕੰਮ ਦੀ ਵੀ ਦੇਖ-ਰੇਖ ਕਰੇਗੀ।

ਪੈਨਲ ਦੇ ਹੋਰ ਮੈਂਬਰਾਂ ਵਿੱਚ ਓਲੰਪਿਕ ਤਮਗਾ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ, ਸਾਬਕਾ ਬੈਡਮਿੰਟਨ ਖਿਡਾਰੀ ਅਤੇ ਮਿਸ਼ਨ ਓਲੰਪਿਕ ਸੈੱਲ ਦੀ ਮੈਂਬਰ ਤ੍ਰਿਪਤੀ ਮੁਰਗੁੰਡੇ, ਟਾਪਸ ਦੇ ਸਾਬਕਾ ਸੀਈਓ ਰਾਜਗੋਪਾਲਨ ਅਤੇ ਭਾਰਤੀ ਖੇਡ ਅਥਾਰਟੀ (ਸਾਈ) ਦੇ ਸਾਬਕਾ ਕਾਰਜਕਾਰੀ ਨਿਰਦੇਸ਼ਕ (ਟੀਮ) ਰਾਧਿਕਾ ਸ਼੍ਰੀਮਾਨ ਸ਼ਾਮਲ ਹਨ।

ਇਸ ਪੈਨਲ ਦੇ ਗਠਨ ਦਾ ਐਲਾਨ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸੋਮਵਾਰ ਨੂੰ ਕੀਤਾ। ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਰਵੀ ਦਹੀਆ ਸਮੇਤ ਦੇਸ਼ ਦੇ ਚੋਟੀ ਦੇ ਪਹਿਲਵਾਨਾਂ ਵੱਲੋਂ ਡਬਲਯੂ.ਐੱਫ.ਆਈ. ਅਤੇ ਸ਼ਰਨ ਦੇ ਖ਼ਿਲਾਫ਼ ਤਿੰਨ ਦਿਨਾਂ ਤੱਕ ਚੱਲੇ ਧਰਨੇ ਤੋਂ ਬਾਅਦ ਠਾਕੁਰ ਨੇ ਸ਼ਨੀਵਾਰ ਨੂੰ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਸੀ।

Add a Comment

Your email address will not be published. Required fields are marked *