ਨਵੀਂ ਫ਼ਿਲਮ ‘ਕੈਰੀ ਆਨ ਜੱਟੀਏ’ ਦੀ ਸ਼ੂਟਿੰਗ ਹੋਈ ਸ਼ੁਰੂ

ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ’ 1, 2 ਤੇ 3 ਨੇ ਸਿਨੇਮਾਘਰਾਂ ’ਚ ਕਮਾਈ ਦਾ ਹੜ੍ਹ ਲਿਆ ਦਿੱਤਾ ਸੀ। ‘ਕੈਰੀ ਆਨ ਜੱਟਾ 3’ ਦੀ ਗੱਲ ਕਰੀਏ ਤਾਂ ਇਹ ਪਹਿਲੀ ਅਜਿਹੀ ਪੰਜਾਬੀ ਫ਼ਿਲਮ ਬਣ ਗਈ ਹੈ, ਜੋ 100 ਕਰੋੜ ਕਮਾਉਣ ’ਚ ਸਫਲ ਹੋਈ ਹੈ। ਇਸੇ ਦੇ ਚਲਦਿਆਂ ਹੁਣ ਫ਼ਿਲਮ ਦੀ ਟੀਮ ਨੇ ਇਕ ਵੱਡਾ ਐਲਾਨ ਕਰ ਦਿੱਤਾ ਹੈ। ‘ਕੈਰੀ ਆਨ ਜੱਟਾ’ ਫਰੈਂਚਾਇਜ਼ੀ ’ਚ ਟਵਿਸਟ ਲਿਆਉਂਦਿਆਂ ਹੁਣ ਨਵੀਂ ਫ਼ਿਲਮ ‘ਕੈਰੀ ਆਨ ਜੱਟੀਏ’ ਦਾ ਐਲਾਨ ਕਰ ਦਿੱਤਾ ਹੈ। ਇਸ ਫ਼ਿਲਮ ਦੀ ਸ਼ੂਟਿੰਗ ਲੰਡਨ ’ਚ ਸ਼ੁਰੂ ਹੋ ਗਈ ਹੈ।

ਫ਼ਿਲਮ ਦੀ ਸ਼ੂਟਿੰਗ ਲੋਕੇਸ਼ਨ ਤੋਂ ਗਿੱਪੀ ਗਰੇਵਾਲ ਨੇ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਨਾਲ ਗਿੱਪੀ ਨੇ ਲਿਖਿਆ, ‘‘ਕੈਰੀ ਆਨ ਜੱਟਾ ਫਰੈਂਚਾਇਜ਼ੀ ਨਵੇਂ ਟਵਿਸਟ ਨਾਲ ਵਾਪਸ ਆ ਗਈ ਹੈ। ਪੈਨੋਰਾਮਾ ਸਟੂਡੀਓਜ਼ ਤੇ ਹੰਬਲ ਮੋਸ਼ਨ ਪਿਕਚਰਜ਼ ਪੇਸ਼ ਕਰ ਰਹੇ ਹਨ ‘ਕੈਰੀ ਆਨ ਜੱਟੀਏ’। ਸ਼ੂਟਿੰਗ ਲੰਡਨ ’ਚ ਸ਼ੁਰੂ ਹੋ ਗਈ ਹੈ।’’

ਦੱਸ ਦੇਈਏ ਕਿ ਫ਼ਿਲਮ ’ਚ ਸਰਗੁਣ ਮਹਿਤਾ, ਜੈਸਮੀਨ ਭਸੀਨ, ਸੁਨੀਲ ਗਰੋਵਰ, ਜਸਵਿੰਦਰ ਭੱਲਾ, ਨਾਸਿਰ ਚਿਨਓਟੀ, ਨਿਰਮਲ ਰਿਸ਼ੀ ਤੇ ਰੁਪਿੰਦਰ ਰੂਪੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਫ਼ਿਲਮ ਨੂੰ ਸਮੀਪ ਕੰਗ ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਨੂੰ ਗਿੱਪੀ ਗਰੇਵਾਲ, ਕੁਮਾਰ ਮਾਂਗਟ ਪਾਠਕ, ਰਵਨੀਤ ਕੌਰ ਗਰੇਵਾਲ, ਅਭਿਸ਼ੇਕ ਪਾਠਕ, ਵਿਨੋਦ ਅੰਸਲ ਤੇ ਦਿਵੇ ਧਮੀਜਾ ਪ੍ਰੋਡਿਊਸ ਕਰ ਰਹੇ ਹਨ।

Add a Comment

Your email address will not be published. Required fields are marked *