ਮਹਾਰਾਸ਼ਟਰ ਪੁਲਸ ਦੀ ਵੱਡੀ ਕਾਰਵਾਈ, 5 ਹਜ਼ਾਰ ਕਰੋੜ ਰੁਪਏ ਦਾ ਨਸ਼ਾ ਕੀਤਾ ਨਸ਼ਟ

ਮੁੰਬਈ : ਮਹਾਰਾਸ਼ਟਰ ਪੁਲਸ ਨੇ ਜ਼ਬਤ ਕੀਤੇ ਗਏ 2,400 ਕਿਲੋਗ੍ਰਾਮ ਤੋਂ ਵੱਧ ਮੈਫੇਡ੍ਰੋਨ ਨੂੰ ਨਵੀਂ ਮੁੰਬਈ ਦੇ ਨਾਲ ਲੱਗਦੇ ਮੁੰਬਈ ਵੇਸਟ ਮੈਨੇਜਮੈਂਟ ਡਿਸਪੋਜ਼ਲ ਸੈਂਟਰ ‘ਤੇ ਨਸ਼ਟ ਕਰ ਦਿੱਤਾ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਅਨੁਸਾਰ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੀਮਤ 4,860 ਕਰੋੜ ਰੁਪਏ ਤੋਂ ਵੱਧ ਹੈ। 

ਇਕ ਪੁਲਸ ਅਧਿਕਾਰੀ ਦੇ ਮੁਤਾਬਕ ਮੁੰਬਈ ਪੁਲਸ ਨੇ ਉੱਚ ਪੱਧਰੀ ਨਾਰਕੋਟਿਕਸ ਡਿਸਪੋਜ਼ਲ ਕਮੇਟੀ ਦੇ ਮੈਂਬਰਾਂ ਦੀ ਮੌਜੂਦਗੀ ਵਿਚ ਤਲੋਜਾ ਵਿਚ ਇਕ ਮੁੰਬਈ ਵੇਸਟ ਮੈਨੇਜਮੈਂਟ ਲਿਮਟਿਡ ਦੀ ਸਹੂਲਤ ਵਿਚ ਸਿੰਥੈਟਿਕ ਉਤੇਜਕ ਅਤੇ ਨਸ਼ੀਲੇ ਪਦਾਰਥਾਂ ਦੇ ਵੱਡੇ ਭੰਡਾਰ ਨੂੰ ਨਸ਼ਟ ਕਰ ਦਿੱਤਾ। ਮੁੰਬਈ ਪੁਲਸ ਦੀ ਅਪਰਾਧ ਸ਼ਾਖਾ ਦੇ ਐਂਟੀ-ਨਾਰਕੋਟਿਕਸ ਸੈੱਲ (ਏਐਨਸੀ) ਨੇ ਪਿਛਲੇ ਸਾਲ ਮੈਫੇਡ੍ਰੋਨ ਦੇ ਨਿਰਮਾਣ ਅਤੇ ਵੰਡ ਵਿਚ ਸ਼ਾਮਲ ਇਕ ਰੈਕੇਟ ਦਾ ਪਰਦਾਫਾਸ਼ ਕੀਤਾ ਸੀ ਅਤੇ 4,856 ਕਰੋੜ ਰੁਪਏ ਦੀ ਕੀਮਤ ਦਾ 2428.958 ਕਿਲੋਗ੍ਰਾਮ ਮੈਫੇਡ੍ਰੋਨ ਬਰਾਮਦ ਕੀਤਾ ਸੀ।

Add a Comment

Your email address will not be published. Required fields are marked *