ਥੋੜ੍ਹਾ Left ਥੋੜ੍ਹਾ Right… ਜਦੋਂ ਫੋਟੋਗ੍ਰਾਫਰ ਦੇ ਇਸ਼ਾਰੇ ‘ਤੇ ਫਾਈਟਰ ਜੈੱਟ ਨੇ ਹਵਾ ‘ਚ ਦਿੱਤੇ ਪੋਜ਼

ਤੁਸੀਂ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪੋਜ਼ ਦਿੰਦਿਆਂ ਤਸਵੀਰਾਂ ਖਿਚਵਾਉਂਦਿਆਂ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਕਿਸੇ ਲੜਾਕੂ ਜਹਾਜ਼ ਦੀ ਫੋਟੋ ਖਿਚਵਾਉਂਦੇ ਦੇਖਿਆ ਹੈ? ਤੁਸੀਂ ਕਹੋਗੇ ਨਹੀਂ ਪਰ ਟਵਿੱਟਰ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਫੋਟੋਗ੍ਰਾਫਰ ਦੇ ਕਹਿਣ ‘ਤੇ ਫਾਈਟਰ ਜੈੱਟ ਕਦੇ ਖੱਬੇ ਤੇ ਕਦੇ ਸੱਜੇ ਪਾਸੇ ਹਵਾ ‘ਚ ਪੋਜ਼ ਦੇ ਰਿਹਾ ਹੈ। ਫੋਟੋਗ੍ਰਾਫਰ ਜਿੱਧਰ ਵੀ ਇਸ਼ਾਰਾ ਕਰ ਰਿਹਾ ਹੈ, ਜੈੱਟ ਉੱਧਰ ਹੀ ਘੁੰਮ ਰਿਹਾ ਹੈ। ਇਹ ਵੀਡੀਓ ਕਾਫੀ ਪੁਰਾਣੀ ਦੱਸੀ ਜਾ ਰਹੀ ਹੈ ਪਰ ਇਕ ਵਾਰ ਫਿਰ ਇਹ ਸੋਸ਼ਲ ਮੀਡੀਆ ‘ਤੇ ਧਮਾਲ ਮਚਾ ਰਹੀ ਹੈ।

ਇਸ ਨੂੰ ਟਵਿੱਟਰ ‘ਤੇ ਏਵੀਏਸ਼ਨ (@ilove_aviation) ਨਾਂ ਦੇ ਅਕਾਊਂਟ ਦੁਆਰਾ ਪੋਸਟ ਕੀਤਾ ਗਿਆ ਹੈ। ਕੈਪਸ਼ਨ ‘ਚ ਲਿਖਿਆ ਗਿਆ, “ਫਾਈਟਰ ਜੈੱਟ ਫੋਟੋਗ੍ਰਾਫਰ ਨੂੰ ਪੋਜ਼ ਦਿੰਦਾ ਹੋਇਆ।” ਇਹ ਵੀਡੀਓ 2 ਸਾਲ ਪਹਿਲਾਂ ਰਾਇਲ ਸਾਊਦੀ ਏਅਰ ਫੋਰਸ ਦੁਆਰਾ ਸਾਊਦੀ ਅਰਬ ਦੇ 90ਵੇਂ ਰਾਸ਼ਟਰੀ ਦਿਵਸ ਲਈ ਰਿਹਰਸਲ ਦੌਰਾਨ ਸ਼ੂਟ ਕੀਤਾ ਗਿਆ ਸੀ। ਇਸ ਦਿਨ ਨੇਜਦ ਅਤੇ ਹਿਜਾਜ਼ ਦੇ ਰਾਜ ਦਾ ਨਾਂ ਬਦਲ ਕੇ ਸਾਊਦੀ ਅਰਬ ਰੱਖਿਆ ਗਿਆ ਸੀ।

ਮੀਡੀਆ ਰਿਪੋਰਟਾਂ ਅਨੁਸਾਰ ਵੀਡੀਓ ਵਿੱਚ ਸਾਊਦੀ ਏਵੀਏਸ਼ਨ ਫੋਟੋਗ੍ਰਾਫਰ ਅਹਿਮਦ ਹੈਦਰ ਰਾਇਲ ਸਾਊਦੀ ਏਅਰ ਫੋਰਸ ਦੇ ਜੈੱਟ ਲੜਾਕੂ ਜਹਾਜ਼ਾਂ ਦੇ ਇਕ ਸਮੂਹ ਨੂੰ ਨਿਰਦੇਸ਼ਿਤ ਅਤੇ ਫੋਟੋਗ੍ਰਾਫੀ ਕਰਦੇ ਦਿਖਾਈ ਦੇ ਰਹੇ ਹਨ। ਅਹਿਮਦ ਸੀ-130 ਮਿਲਟਰੀ ਟਰਾਂਸਪੋਰਟ ਏਅਰਕ੍ਰਾਫਟ ਤੋਂ ਤਸਵੀਰਾਂ ਲੈ ਰਿਹਾ ਹੈ। ਉਸ ਦੇ ਪਿੱਛੇ ਤੁਰੰਤ ਉੱਡਣ ਵਾਲੇ ਮਾਡਲਾਂ ਦੀ ਪਛਾਣ F-15 ਈਗਲਜ਼, ਇਕ ਯੂਰੋਫਾਈਟਰ ਟਾਈਫੂਨ ਅਤੇ ਇਕ ਪੈਨਾਵੀਆ ਟੋਰਨੇਡੋ ਵਜੋਂ ਕੀਤੀ ਗਈ ਹੈ। ਵੀਡੀਓ ਨੂੰ ਹੁਣ ਤੱਕ 1.25 ਕਰੋੜ ਵਾਰ ਦੇਖਿਆ ਜਾ ਚੁੱਕਾ ਹੈ। ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।

Add a Comment

Your email address will not be published. Required fields are marked *