ਨਵਦੀਪ ਢਿੱਲੋਂ ਦਾ 21ਵਾ ਜਨਮਦਿਨ ਦਿਵਸ

ਮੈਲਬੌਰਨ -: ਰਾਤ 12 ਵਜੇ ਮਿਤੀ 01-06-2023 ਨੂੰ ਨਵਦੀਪ ਢਿੱਲੋਂ ਦਾ 21ਵਾ ਜਨਮਦਿਨ ਮਨਾਇਆ ਗਿਆ।

ਉਹਨਾਂ ਦਾ ਇਹ ਜਨਮਦਿਨ ਮਹਿਕ-ਏ-ਵਤਨ ਦੇ ਮੁੱਖ ਸੰਪਾਦਕ ਹਰਦੇਵ ਬਰਾੜ ਜੀ ਅਤੇ ਐਸੋਸੀਏਟ ਐਡੀਟਰ ਜਸਵਿੰਦਰ ਕੌਰ ਬਰਾੜ ਜੀ ਵੱਲੋਂ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ। ਨਵਦੀਪ ਢਿੱਲੋਂ ਦੇ 21 ਵੀਂ ਜਨਮਦਿਨ ਨੂੰ ਹੋਰ ਵੀ ਖਾਸ ਬਣਾਉਣ ਲਈ ਪਰਵਿੰਦਰ ਸੰਧੂ, ਰਾਜਨਦੀਪ ਸੰਧੂ ਅਤੇ ਅਮਰੀਨ ਸੰਧੂ ਮੁੱਖ ਮਹਿਮਾਨ ਵੱਜੋਂ ਆਏ। ਜਨਮਦਿਨ ਦੀ ਪਾਰਟੀ ਵਿੱਚ ਪਰਿਵਾਰਕ ਮੈਂਬਰ ਕਮਲ ਢਿੱਲੋਂ, ਮਹਿੰਦਰਜੀਤ ਢਿੱਲੋਂ, ਏਕਦੀਪ ਢਿੱਲੋਂ,ਮੰਨਤ ਢਿੱਲੋਂ, ਸੁਖਮਨੀ ਢਿੱਲੋਂ, ਸ਼ਾਮਿਲ ਸਨ। ਸਭ ਨੇ ਨਵਦੀਪ ਢਿੱਲੋਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਪਾਰਟੀ ਦਾ ਖੂਬ ਆਨੰਦ ਮਾਣਿਆ।

ਵਿਸ਼ੇਸ ਮਹਿਮਾਨ ਵੱਜੋਂ ਆਏ ਪ੍ਰਤੀਨਿਧ ਨਾਲ ਹਰਦੇਵ ਬਰਾੜ ਜੀ ਅਤੇ ਜਸਵਿੰਦਰ ਕੌਰ ਬਰਾੜ ਜੀ ਨੇ ਮੁਲਾਕਾਤ ਕੀਤੀ। ਉਹਨਾਂ ਨਾਲ ਆਪਣੀ ਵੈਬਸਾਈਟ ਮਹਿਕ-ਏ-ਵਤਨ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਆਪਣੇ ਈ-ਪੇਪਰ ਦੀ ਲਾਂਚਇੰਗ ਬਾਰੇ ਵੀ ਵਿਚਾਰ ਪੇਸ਼ ਕੀਤੇ।

Add a Comment

Your email address will not be published. Required fields are marked *