ਆਸਟ੍ਰੇਲੀਆ ਨੇ ਉੱਤਰੀ ਕੋਰੀਆ ਖ਼ਿਲਾਫ਼ ਚੁੁੱਕਿਆ ਸਖ਼ਤ ਕਦਮ

ਸਿਡਨੀ : ਆਸਟ੍ਰੇਲੀਆ ਨੇ ਉੱਤਰੀ ਕੋਰੀਆ ਖ਼ਿਲਾਫ਼ ਸਖ਼ਤ ਕਦਮ ਚੁੱਕਿਆ ਹੈ। ਆਸਟ੍ਰੇਲੀਆ ਨੇ ਸ਼ੁੱਕਰਵਾਰ ਨੂੰ ਉੱਤਰੀ ਕੋਰੀਆ ਵੱਲੋਂ ਰੂਸ ਨੂੰ ਹਥਿਆਰਾਂ ਦੀ ਸਪਲਾਈ ਨਾਲ ਜੁੜੀਆਂ ਛੇ ਸੰਸਥਾਵਾਂ ‘ਤੇ ਵਿੱਤੀ ਪਾਬੰਦੀਆਂ ਲਗਾ ਦਿੱਤੀਆਂ। ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੇਨੀ ਵੋਂਗ ਨੇ ਕਿਹਾ ਕਿ ਉੱਤਰੀ ਕੋਰੀਆ ਤੋਂ ਰੂਸ ਨੂੰ ਹਥਿਆਰਾਂ ਦਾ ਨਿਰੰਤਰ ਤਬਾਦਲਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਦੀ “ਸਪੱਸ਼ਟ ਉਲੰਘਣਾ” ਹੈ।

ਉਸਨੇ ਇੱਕ ਬਿਆਨ ਵਿੱਚ ਕਿਹਾ,”ਆਸਟ੍ਰੇਲੀਆ, ਯੂਕ੍ਰੇਨ ਵਿਰੁੱਧ ਰੂਸ ਦੇ ਸਮਰਥਨ ਵਿਚ ਉੱਤਰੀ ਕੋਰੀਆ ਦੇ ਗੈਰ-ਕਾਨੂੰਨੀ ਨਿਰਯਾਤ ਅਤੇ ਰੂਸ ਦੁਆਰਾ ਉੱਤਰੀ ਕੋਰੀਆ ਦੀਆਂ ਬੈਲਿਸਟਿਕ ਮਿਜ਼ਾਈਲਾਂ ਦੀ ਖਰੀਦ ਅਤੇ ਵਰਤੋਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ।” ਵੋਂਗ ਮੁਤਾਬਕ,”ਰੂਸ ਦੁਆਰਾ ਉੱਤਰੀ ਕੋਰੀਆ ਦੀਆਂ ਬੈਲਿਸਟਿਕ ਮਿਜ਼ਾਈਲਾਂ ਦੀ ਵਰਤੋਂ ਯੂਕ੍ਰੇਨੀ ਲੋਕਾਂ ਦੇ ਦੁੱਖਾਂ ਨੂੰ ਵਧਾਉਂਦੀ ਹੈ, ਰੂਸ ਦੇ ਗੈਰ-ਕਾਨੂੰਨੀ ਅਤੇ ਅਨੈਤਿਕ ਹਮਲੇ ਦੀ ਲੜਾਈ ਦਾ ਸਮਰਥਨ ਕਰਦੀ ਹੈ ਅਤੇ ਵਿਸ਼ਵ ਅਪ੍ਰਸਾਰ ਪ੍ਰਣਾਲੀ ਨੂੰ ਕਮਜ਼ੋਰ ਕਰਦੀ ਹੈ।” ਵੋਂਗ ਨੇ ਕਿਹਾ ਕਿ ਉੱਤਰੀ ਕੋਰੀਆ ਅਤੇ ਰੂਸ ਵਿਚਾਲੇ ਸਹਿਯੋਗ ਨੂੰ ਡੂੰਘਾ ਕਰਨ ਨਾਲ ਯੂਰਪ, ਕੋਰੀਆਈ ਪ੍ਰਾਇਦੀਪ ਅਤੇ ਹਿੰਦ-ਪ੍ਰਸ਼ਾਂਤ ਖੇਤਰ ਲਈ “ਗੰਭੀਰ ਸੁਰੱਖਿਆ ਪ੍ਰਭਾਵ” ਹਨ।

ਵੋਂਗ ਨੇ ਕਿਹਾ, “ਸਾਡੇ ਭਾਈਵਾਲਾਂ ਨਾਲ ਮਿਲ ਕੇ ਅਸੀਂ ਉੱਤਰੀ ਕੋਰੀਆ ਨੂੰ ਉਸਾਰੂ ਗੱਲਬਾਤ ਵਿੱਚ ਸ਼ਾਮਲ ਹੋਣ ਅਤੇ ਕੋਰੀਆਈ ਪ੍ਰਾਇਦੀਪ ਵਿੱਚ ਸਥਾਈ ਸ਼ਾਂਤੀ ਅਤੇ ਸਥਿਰਤਾ ਵੱਲ ਵਧਣ ਦਾ ਸੱਦਾ ਦਿੰਦੇ ਹਾਂ।” ਵੋਂਗ ਨੇ ਅੱਗੇ ਕਿਹਾ,ਆਸਟ੍ਰੇਲੀਆ ਆਪਣੇ ਬਚਾਅ ਲਈ ਯੂਕ੍ਰੇਨ ਦਾ ਸਮਰਥਨ ਕਰਨ ਵਿੱਚ ਦ੍ਰਿੜ ਹੈ। ਅੱਜ ਦੀ ਘੋਸ਼ਣਾ ਇਸ ਗੱਲ ‘ਤੇ ਜ਼ੋਰ ਦਿੰਦੀ ਹੈ ਕਿ ਜਿਹੜੇ ਲੋਕ ਰੂਸ ਦੇ ਗੈਰ-ਕਾਨੂੰਨੀ ਅਤੇ ਅਨੈਤਿਕ ਯੁੱਧ ਨੂੰ ਭੌਤਿਕ ਸਹਾਇਤਾ ਪ੍ਰਦਾਨ ਕਰਦੇ ਹਨ, ਉਨ੍ਹਾਂ ਨੂੰ ਨਤੀਜੇ ਭੁਗਤਣੇ ਪੈਣਗੇ।” 

Add a Comment

Your email address will not be published. Required fields are marked *