ਚੀਨ ‘ਚ ਮੁਸਲਮਾਨਾਂ ‘ਤੇ ਤਸ਼ੱਦਦ, ਮਸਜਿਦ ਤੋੜਣ ਪੁੱਜੀ ਪੁਲਸ

ਚੀਨ ਦੇ ਦੱਖਣ-ਪੱਛਮੀ ਖੇਤ ਵਿਚ ਸਥਿਤ ਮੁਸਲਿਮ ਇਲਾਕੇ ਵਿਚ ਸ਼ਨੀਵਾਰ (27 ਮਈ) ਨੂੰ ਸਥਾਨਕ ਜਨਤਾ ਤੇ ਪੁਲਸ ਵਿਚਾਲੇ ਝੜਪ ਹੋ ਗਈ। ਇਸ ਦੇ ਪਿੱਛੇ ਦੀ ਵਜ੍ਹਾ ਇਹ ਸੀ ਕਿ ਸਥਾਨਕ ਪੁਲਸ ਇਲਾਕੇ ਵਿਚ ਮੌਜੂਦ ਸਦੀਆਂ ਪੁਰਾਣੀ ਮਸਜਿਦ ਦੀ ਗੁਬੰਦਦਾਰ ਛੱਤ ਨੂੰ ਸੁੱਟਣ ਲਈ ਆਈ ਹੋਈ ਸੀ। ਇਸੇ ਨੂੰ ਰੋਕਣ ਲਈ ਸਥਾਨਕ ਲੋਕਾਂ ਤੇ ਪੁਲਸ ਵਿਚਾਲੇ ਝੜਪ ਹੋ ਗਈ।

ਚੀਨ ਵਿਚ ਸਥਾਨਕ ਸਰਕਾਰ ਧਾਰਮਿਕ ਪ੍ਰਥਾਵਾਂ ਨੂੰ ਕਾਬੂ ਕਰਨਾ ਚਾਹੁੰਦੀ ਹੈ। ਇਸ ਵਿਚ ਚੀਨੀ ਕਮਿਊਨਿਸਟ ਪਾਰਟੀ ਲਗਾਤਾਰ ਅਜਿਹੀਆਂ ਕੋਸ਼ਿਸ਼ਾਂ ਕਰਦੀ ਰਹਿੰਦੀ ਹੈ, ਜਿਸ ਵਿਚ ਖਾਸ ਕਰਕੇ ਉੱਥੇ ਰਹਿਣ ਵਾਲੇ ਮੁਸਲਿਮ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ।

ਮਸਜਿਦ ਦੀ ਗੁੰਬਦ ਵਾਲੀ ਛੱਤ ਢਾਹੁਣ ਆਏ ਪੁਲਸ ਅਤੇ ਸਥਾਨਕ ਲੋਕਾਂ ਵਿਚਾਲੇ ਝੜਪ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਘਟਨਾ ਨਾਲ ਸਬੰਧਤ ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਸ਼ਨੀਵਾਰ ਸਵੇਰੇ ਨਜਿਆਇੰਗ ਮਸਜਿਦ ਦੇ ਗੇਟ ਨੇੜੇ ਪੁਲਸ ਅਤੇ ਸਥਾਨਕ ਲੋਕਾਂ ਵਿਚਾਲੇ ਝੜਪ ਹੋ ਰਹੀ ਹੈ। ਇਸ ਦੌਰਾਨ ਪੁਲਸ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ।

ਅਖ਼ੀਰ ਲੋਕਾਂ ਦੇ ਵਿਰੋਧ ਦੇ ਦਬਾਅ ਹੇਠ ਪੁਲਸ ਪਿੱਛੇ ਹਟ ਗਈ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਗੇਟ ਦੇ ਬਾਹਰ ਧਰਨਾ ਦਿੱਤਾ। ਦਿ ਵਾਸ਼ਿੰਗਟਨ ਪੋਸਟ ਮੁਤਾਬਕ ਇਹ ਘਟਨਾ 2020 ਦੀ ਅਦਾਲਤ ਦੇ ਫ਼ੈਸਲੇ ਨਾਲ ਸਬੰਧਤ ਹੈ ਜਿਸ ਵਿਚ ਮਸਜਿਦ ਦੇ ਬਣੇ ਕੁਝ ਹਿੱਸਿਆਂ ਨੂੰ ਗੈਰ-ਕਾਨੂੰਨੀ ਘੋਸ਼ਿਤ ਕੀਤਾ ਗਿਆ ਸੀ ਅਤੇ ਇਸ ਨੂੰ ਢਾਹੁਣ ਦਾ ਆਦੇਸ਼ ਦਿੱਤਾ ਗਿਆ ਸੀ।

Add a Comment

Your email address will not be published. Required fields are marked *