ਸਾਊਥਾਲ: ਸ਼ਿਵ ਕੁਮਾਰ ਬਟਾਲਵੀ ਦੀ 50ਵੀਂ ਬਰਸੀ ਸੰਗੀਤਕ ਸ਼ਾਮ ਵਜੋਂ ਮਨਾਈ ਗਈ

ਲੰਡਨ/ਗਲਾਸਗੋ – ‘ਇੱਕ ਸੁਨਹਿਰੀ ਸ਼ਾਮ, ਸ਼ਿਵ ਕੁਮਾਰ ਬਟਾਲਵੀ ਦੇ ਨਾਮ’ ਤਹਿਤ ਸ਼ਿਵ ਕੁਮਾਰ ਬਟਾਲਵੀ ਦੀ 50ਵੀਂ ਬਰਸੀ ਸਾਊਥਾਲ ਦੇ ਮੇਲ ਗੇਲ ਹਾਲ, ਖ਼ਾਲਸਾ ਸਕੂਲ ਵਿੱਚ ਹਰ ਸਾਲ ਦੀ ਤਰ੍ਹਾਂ ਮਨਾਈ ਗਈ। ਸ਼ਿਵ ਕੁਮਾਰ ਬਟਾਲਵੀ ਔਰਗਨਾਈਜ਼ੇਸ਼ਨ, ਯੂ.ਕੇ. ਵੱਲੋਂ ਇਹ 28ਵਾਂ ਬਰਸੀ ਸਮਾਗਮ ਸੀ। ਤਲਵਿੰਦਰ ਸਿੰਘ ਢਿੱਲੋਂ, (ਚੇਅਰਮੈਨ-ਸ਼ਿਵ ਕੁਮਾਰ ਬਟਾਲਵੀ ਔਰਗਨਾਈਜ਼ੇਸ਼ਨ, ਯੂ.ਕੇ.) ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਹ ਸਮਾਗਮ ਹਰੇਕ ਸਾਲ ਕਰਵਾਇਆ ਜਾਂਦਾ ਹੈ ਅਤੇ ਖ਼ਾਸ ਖ਼ੇਤਰਾਂ ਵਿੱਚ ਵਧੀਆ ਕੰਮ ਕਰਨ ਵਾਲੀਆਂ ਸਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ। ਸਮਾਗਮ ਵਿੱਚ ਈਲਿੰਗ ਕੌਂਸਲ ਦੇ ਮੇਅਰ ਮਹਿੰਦਰ ਕੌਰ ਮਿੱਢਾ ਅਤੇ ਉਨ੍ਹਾਂ ਦੇ ਜੀਵਨ ਸਾਥੀ ਮਿੱਢਾ, ਸਾਊਥਾਲ ਈਲਿੰਗ ਦੇ ਮੈਂਬਰ ਪਾਰਲੀਮੈਂਟ ਵੀਰੇਂਦਰ ਸ਼ਰਮਾ ਅਤੇ ਬਾਰਕਲੇ ਬੈਂਕ ਤੋਂ ਗੁਰਪ੍ਰੀਤ ਕੌਰ ਮੁੱਖ ਮਹਿਮਾਨ ਵਜੋਂ ਪਹੁੰਚੇ। ਆਪਣੇ ਸੰਬੋਧਨ ਦੌਰਾਨ ਮਹਿੰਦਰ ਕੌਰ ਮਿੱਢਾ ਨੇ ਇਸ ਸਮਾਗਮ ਦੀ ਸ਼ਲਾਘਾ ਕੀਤੀ ਅਤੇ ਹਰ ਇੱਕ ਨੂੰ ਜ਼ਿੰਦਗੀ ਵਿੱਚ ਕੁਝ ਨਾ ਕੁਝ ਵਧੀਆ ਕਾਰਜ ਕਰਨ ਲਈ ਹੱਲਾਸ਼ੇਰੀ ਦਿੱਤੀ।

ਇਸ ਮੌਕੇ ਪੰਜਾਬ ਤੋਂ ਖ਼ਾਸ ਸੱਦੇ ’ਤੇ ਪਹੁੰਚੇ ਡਾ. ਜ਼ਮੀਰਪਾਲ ਕੌਰ ਨੂੰ ਸੰਸਥਾ ਵੱਲੋਂ ਕਈ ਭਾਸ਼ਾਵਾਂ ਵਿੱਚ ਪ੍ਰਾਪਤੀਆਂ ਕਰਕੇ ‘ਸ਼ਿਵ ਕੁਮਾਰ ਬਟਾਲਵੀ ਅਵਾਰਡ’ ਨਾਲ ਨਿਵਾਜਿਆ ਗਿਆ। ਇਸ ਸਮਾਗਮ ਵਿੱਚ ਦਲਵੀਰ ਕੌਰ ਦਾ ਕਾਵਿ ਸੰਗ੍ਰਿਹ ‘ਚਿਤਵਣੀ’ ਰਿਲੀਜ਼ ਕੀਤਾ ਗਿਆ। ਗੁਰਮੇਲ ਕੌਰ ਸੰਘਾ ਨੇ ਆਪਣਾ ਲਿਖਿਆ ਗੀਤ ‘ਮਾਵਾਂ ਯਾਦ ਆਉਦੀਆਂ’ ਗਾ ਕੇ ਆਪਣੀ ਹਾਜ਼ਰੀ ਲਵਾਈ। ਇਸ ਸਮੇਂ ਕੁਲਵਿੰਦਰ ਕਿੰਦਾ, ਰਵੀ ਮਹਿਰਾ, ਮਨੀ ਕਮਲ, ਜਸ ਨੂਰ, ਮਹਿਕ ਜਮਾਲ, ਪ੍ਰੇਮ ਚਮਕੀਲਾ, ਦੀਪ ਹਰਦੀਪ ਅਤੇ ਸੈਮੀ ਪ੍ਰੀਆ ਨੇ ਆਪਣੇ ਆਪਣੇ ਗੀਤ ਗਾ ਕੇ ਹਾਜ਼ਰੀ ਭਰੀ ਅਤੇ ਸਨਮਾਨ ਪ੍ਰਾਪਤ ਕੀਤਾ। ਗਾਇਕ ਇੰਦਰਜੀਤ ਸਿੰਘ ਲੰਡਨ ਅਤੇ ਹੀਰਾ ਸਿੰਘ ਨੇ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ। ਇਸ ਤੋਂ ਇਲਾਵਾ ਸ਼ਰਨਜੀਤ ਸਿੰਘ ਮਰੋਕ, ਲੱਕੀ, ਜੋਗਾ ਸਿੰਘ ਪਨੇਸਰ, ਅਵਤਾਰ ਭੋਗਲ, ਕੇਸਰ ਸਿੰਘ ਧਾਲੀਵਾਲ, ਧੰਨ ਜੇ ਕੰਨਸਟ੍ਰੱਕਸ਼ਨ, ਬਿੰਦੂ ਭਾਜੀ, ਚੰਨਪ੍ਰੀਤ ਸਿੰਘ, ਮਲਕੀਤ ਸਿੰਘ, ਦਲੀਪ (ਮੋਤੀ ਮਹਿਲ), ਸੁਰਿੰਦਰ ਸਿੰਘ ਸੋਹਲ, ਪੀ. ਐਸ. ਸੰਘਾ, ਰਾਜਾ ਢੋਲੀ ਅਤੇ ਪ੍ਰਭਪ੍ਰੀਤ ਸਿੰਘ ਆਦਿ ਹਾਜਰ ਸਨ। ਸਟੇਜ ਦੀ ਸੇਵਾ ਤਲਵਿੰਦਰ ਸਿੰਘ ਢਿੱਲੋਂ ਵੱਲੋਂ ਬਾਖ਼ੂਬੀ ਨਿਭਾਈ ਗਈ। 

Add a Comment

Your email address will not be published. Required fields are marked *