ਕੈਨੇਡਾ ‘ਚ ਭਾਰਤੀ ਵਿਦਿਆਰਥਣ ਦੇ ਕਤਲ ਦੇ ਦੋਸ਼ੀ ਵਿਅਕਤੀ ‘ਤੇ ਚੱਲੇਗਾ ਮੁਕੱਦਮਾ

ਟੋਰਾਂਟੋ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ 2022 ਵਿਚ ਇਕ ਭਾਰਤੀ ਵਿਦਿਆਰਥਣ ਦਾ ਕਤਲ ਕਰਨ ਦੇ ਦੋਸ਼ੀ ਵਿਅਕਤੀ ‘ਤੇ ਦੂਜੇ ਦਰਜੇ ਦੇ ਕਤਲ ਦੇ ਦੋਸ਼ ਵਿਚ ਮੁਕੱਦਮਾ ਚੱਲੇਗਾ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਓਕਾਨਾਗਨ ਕੈਂਪਸ ਵਿਚ 24 ਸਾਲਾ ਹਰਮਨਦੀਪ ਕੌਰ ‘ਤੇ 26 ਫਰਵਰੀ, 2022 ਨੂੰ ਹੋਏ ਹਮਲੇ ਤੋਂ ਬਾਅਦ 23 ਸਾਲਾ ਦਾਂਤੇ ਓਗਨੀਬੇਨ-ਹੇਬਰਨ ਨੂੰ ਮਾਨਸਿਕ ਸਿਹਤ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਕ ਮਹੀਨੇ ਬਾਅਦ ਉਸ ‘ਤੇ ਕੌਰ ਦੇ ਕਤਲ ਦਾ ਦੋਸ਼ ਲਗਾਇਆ ਗਿਆ ਸੀ ਅਤੇ ਉਦੋਂ ਤੋਂ ਉਹ ਹਿਰਾਸਤ ਵਿਚ ਹੈ। ਗਲੋਬਲ ਨਿਊਜ਼ ਨੇ ਦੱਸਿਆ ਕਿ ਹੁਣ ਮੁਕੱਦਮੇ ਦੀ ਤਾਰੀਖ਼ ਤੈਅ ਕਰਨ ਲਈ ਉਸ ਦੇ 12 ਜੂਨ ਨੂੰ ਅਦਾਲਤ ਵਿੱਚ ਮੁੜ ਪੇਸ਼ ਹੋਣ ਦੀ ਉਮੀਦ ਹੈ। ਕੌਰ ਇੱਕ ਵਿਦਿਆਰਥਣ ਸੀ ਅਤੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਓਕਾਨਾਗਨ ਕੈਂਪਸ ਵਿੱਚ ਸੁਰੱਖਿਆ ਗਾਰਡ ਵਜੋਂ ਵੀ ਕੰਮ ਕਰਦੀ ਸੀ ਜਦੋਂ ਉਸ ‘ਤੇ ਜਾਨਲੇਵਾ ਹਮਲਾ ਹੋਇਆ ਸੀ। ਕੌਰ, ਜੋ ਕਿ ਭਾਰਤ ਤੋਂ ਆਈ ਸੀ, ਕੈਨੇਡਾ ਵਿੱਚ ਪੰਜ ਸਾਲਾਂ ਤੋਂ ਰਹਿ ਰਹੀ ਸੀ ਅਤੇ ਪੈਰਾਮੈਡਿਕ ਬਣਨ ਦੀ ਇੱਛਾ ਰੱਖਦੀ ਸੀ।

ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਨੂੰ ਆਪਣੀ ਮੌਤ ਤੋਂ ਕੁਝ ਹਫ਼ਤੇ ਪਹਿਲਾਂ ਹੀ ਆਪਣੀ ਪੀਆਰ ਮਤਲਬ ਸਥਾਈ ਰਿਹਾਇਸ਼ ਕਾਰਡ ਮਿਲਿਆ ਸੀ।ਕੌਰ ਨੂੰ ਸਨਮਾਨਿਤ ਕਰਨ ਲਈ ਪਿਛਲੇ ਸਾਲ ਯੂਨੀਵਰਸਿਟੀ ਕੈਂਪਸ ਵਿੱਚ ਸੈਂਕੜੇ ਲੋਕ ਇਕੱਠੇ ਹੋਏ ਸਨ ਅਤੇ ਉਸਦੀ ਮੌਤ ਤੋਂ ਬਾਅਦ ਸਕੂਲ ਨੇ ਝੰਡੇ ਨੂੰ ਅੱਧਾ ਝੁਕਾ ਦਿੱਤਾ ਸੀ।

Add a Comment

Your email address will not be published. Required fields are marked *