ਆਪਣੇ ਹੀ ਦੋਸਤ ਦੇ ਕਾਤਲ ਬਣੇ 4 ਪੰਜਾਬੀ ਨੌਜਵਾਨ

ਆਕਲੈਂਡ- 28 ਸਾਲਾ ਟਰੱਕ ਡਰਾਈਵਰ ਮਨਨਬੀਰ ਸਿੰਘ ਅਤੇ 29 ਸਾਲਾ ਜਸ਼ਨਦੀਪ ਸਿੰਘ ਦੋਨਾਂ ਦੀਆਂ ਆਦਤਾਂ ਕਾਫੀ ਮਿਲਦੀਆਂ ਸਨ, ਦੋਨੋਂ ਹੀ ਕਰੀਬ ਇੱਕੋ ਵੇਲੇ ਨਿਊਜੀਲੈਂਡ ਆਏ, ਚੰਗੇ ਦੋਸਤ ਬਣੇ, ਫਿਰ ਸਾਂਝੇ ਕਾਰੋਬਾਰੀ ਬਣੇ, ਪਰ ਕਾਰੋਬਾਰ ਦੀ ਅਸਫਲਤਾ ਤੋਂ ਬਾਅਦ ਦੋਨਾਂ ਵਿੱਚ ਤਕਰਾਰ ਪੈਦਾ ਹੋਈ ਤੇ ਗੁੱਸੇ ਨੇ ਦੋਨਾਂ ਦੋਸਤਾਂ ਨੂੰ ਜਾਨੀ ਦੁਸ਼ਮਣ ਬਣਾ ਦਿੱਤਾ। ਅੰਤ 15 ਮਈ 2022 ਨੂੰ ਇਹ ਤਕਰਾਰ ਇਨੀਂ ਵੱਧ ਗਈ ਕਿ ਮਨਨਬੀਰ ਸਿੰਘ ਨੇ ਆਪਣੇ ਦੋਸਤਾਂ ਨਾਲ ਰੱਲ ਜਸ਼ਨਦੀਪ ਸਿੰਘ ‘ਤੇ ਹਮਲਾ ਕੀਤਾ। ਸਿਰ ‘ਤੇ ਵੱਜੀ ਸੱਟ ਕਾਰਨ ਜਸ਼ਨਦੀਪ ਕਦੇ ਵੀ ਮੁੜ ਹੋਸ਼ ਵਿੱਚ ਨਾ ਆਇਆ ਤੇ ਅੰਤ ਕਈ ਹਫਤੇ ਬਾਅਦ ਹਸਪਤਾਲ ਵਿੱਚ ਉਸਦੀ ਲਾਈਫ ਸੁਪੋਰਟ ਲਾਉਣੀ ਪਈ ਤੇ ਉਸਦੀ ਮੌਤ ਹੋ ਗਈ।
ਮਰਡਰ ਚਾਰਜ ਦਾ ਸਾਹਮਣਾ ਕਰ ਰਹੇ ਮਨਨਬੀਰ ਸਿੰਘ ‘ਤੇ ਮੈਨਸਲਾਟਰ ਦੇ ਦੋਸ਼ ਸਾਬਿਤ ਹੋਏ ਤੇ ਅੱਜ ਉਸਨੂੰ ਆਕਲੈਂਡ ਹਾਈਕੋਰਟ ਵਿੱਚ 5 ਸਾਲ ਦੀ ਸਜਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਮਨਨਬੀਰ ਦੇ ਦੋਸਤ ਨਵਨੀਤ ਸਿੰਘ, ਸਰਵਨ ਸਿੰਘ (ਮਨਨਬੀਰ ਦਾ ਭਰਾ) ਤੇ ਮਨਦੀਪ ਸ਼ਰਮਾ ਨੂੰ ਉਸਦਾ ਸਹਾਇਕ ਬਨਣ ਤੇ ਪੁਲਿਸ ਨੂੰ ਝੂਠ ਬੋਲਣ, ਨਿਊਜੀਲੈਂਡ ਤੋਂ ਭੱਜਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਕ੍ਰਮਵਾਰ 5 ਮਹੀਨੇ ਦੀ ਹੋਮ ਡਿਟੈਂਸ਼ਨ, 4 ਮਹੀਨੇ ਦੀ ਹੋਮ ਡਿਟੈਂਸ਼ਨ ਤੇ ਮਨਦੀਪ ਸ਼ਰਮਾ ਜੋ ਘਟਨਾ ਮੌਕੇ ਓਵਰਸਟੇਅਰ ਵੀ ਸੀ, ਨੂੰ 11 ਮਹੀਨੇ ਦੀ ਜੇਲ ਦੀ ਸਜਾ ਦੇ ਨਾਲ ਨਜਦੀਕੀ ਭਵਿੱਖ ਵਿੱਚ ਡਿਪੋਰਟ ਕੀਤੇ ਜਾਣਾ ਵੀ ਸੰਭਵਨਾ ਹੈ।

Add a Comment

Your email address will not be published. Required fields are marked *