ਇਮਰਾਨ ਖਾਨ ਵੱਲੋਂ ਸਰਕਾਰ ਨੂੰ ਦਿੱਤੀ ਗਈ ਚਿਤਾਵਨੀ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਦੇ ਵਰਕਰਾਂ ਦਾ ਸਿਆਸੀ ਸ਼ੋਸ਼ਣ ਜਾਰੀ ਰਿਹਾ ਤਾਂ ਉਹ ਇਸਲਾਮਾਬਾਦ ਤੱਕ ਇਕ ਵਿਸ਼ਾਲ ਰੈਲੀ ਕੱਢਣਗੇ।

‘ਦ ਐਕਸਪ੍ਰੈੱਸ ਟ੍ਰਿਬਿਊਨ’ ਅਖ਼ਬਾਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੇਸ਼ ਦੀ ਸਭ ਤੋਂ ਸੰਘਣੀ ਆਬਾਦੀ ਵਾਲੇ ਪੰਜਾਬ ਸੂਬੇ ਦੇ ਗੁਜਰਾਤ ਵਿਚ ਇਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਦੇ ਵਰਕਰਾਂ ਨੂੰ ਓਦੋਂ ਤੋਂ ਹੀ ਬੇਲੋੜੇ ਤੌਰ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦੋਂ ਇਸ ਸਾਲ ਅਪ੍ਰੈਲ ਵਿਚ ਬੇਭਰੋਸਗੀ ਮਤੇ ਰਾਹੀਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਇਆ ਗਿਆ ਸੀ।

ਇਮਰਾਨ ਨੇ ਕਿਹਾ ਕਿ ਜੇਕਰ ਮੌਜੂਦਾ ਸਰਕਾਰ ਨੇ ਪੀ. ਟੀ. ਆਈ. ਸਮਰਥਕਾਂ ਨੂੰ ਨਿਸ਼ਾਨਾ ਬਣਾਉਣਾ ਬੰਦ ਨਹੀਂ ਕੀਤਾ ਤਾਂ ਇਸਲਾਮਾਬਾਦ ਤੱਕ ਆਜ਼ਾਦੀ ਅੰਦੋਲਨ ਕੀਤਾ ਜਾਏਗਾ। ਮੈਂ ਅੱਜ ਤੁਹਾਨੂੰ (ਪੀ. ਐੱਮ. ਐੱਲ.-ਐੱਨ ਨੀਤ ਸਰਕਾਰ) ਨੂੰ ਚਿਤਾਵਨੀ ਦੇ ਰਿਹਾ ਹਾਂ ਕਿ ਜੇਕਰ ਤੁਸੀਂ ਇਹ ਸਿਆਸੀ ਸ਼ੋਸ਼ਣ ਜਾਰੀ ਰੱਖਿਆ ਤਾਂ ਨਿਆਂ ਅੰਦੋਲਨ ਇਸਲਾਮਾਬਾਦ ਪਹੁੰਚੇਗਾ ਅਤੇ ਤੁਹਾਨੂੰ ਕਿਤੇ ਲੁਕਣ ਦੀ ਥਾਂ ਨਹੀਂ ਮਿਲੇਗੀ।

Add a Comment

Your email address will not be published. Required fields are marked *