ਰਿਲਾਇੰਸ ਦੇ JioMart ਨੇ 1000 ਕਰਮਚਾਰੀਆਂ ਨੂੰ ਦਿਖਾਇਆ ਬਾਹਰ ਦਾ ਰਸਤਾ

ਮੁੰਬਈ – ਰਿਲਾਇੰਸ ਇੰਡਸਟਰੀਜ਼ ਦੇ ਈ-ਕਾਮਰਸ ਪਲੇਟਫਾਰਮ JioMart ਨੇ ਵੱਡੇ ਪੱਧਰ ‘ਤੇ ਕਰਮਚਾਰੀਆਂ ਦੀ ਛੁੱਟੀ ਕਰ ਦਿੱਤੀ ਹੈ। ਰਿਪੋਰਟ ਮੁਤਾਬਕ ਕੰਪਨੀ ਨੇ 1000 ਤੋਂ ਵੱਧ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਕੰਪਨੀ ਨੇ ਛਾਂਟੀ ਦਾ ਇਹ ਫ਼ੈਸਲਾ ਹਾਲ ਹੀ ‘ਚ ਐਕਵਾਇਰ ਕੀਤੀ ਕੰਪਨੀ ਮੈਟਰੋ ਕੈਸ਼ ਐਂਡ ਕੈਰੀ ਦੇ ਰਲੇਵੇਂ ਤੋਂ ਬਾਅਦ ਲਿਆ ਹੈ। ਕੰਪਨੀ ਅਜੇ ਹੋਰ ਕਰਮਚਾਰੀਆਂ ਦੀ ਛਾਂਟੀ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ।

ਇਕ ਰਿਪੋਰਟ ਮੁਤਾਬਕ JioMart ‘ਚ ਕੁੱਲ 15,000 ਤੋਂ ਜ਼ਿਆਦਾ ਕਰਮਚਾਰੀ ਕੰਮ ਕਰਦੇ ਹਨ, ਜਿਨ੍ਹਾਂ ‘ਚ ਘੱਟੋ-ਘੱਟ ਦੋ ਤਿਹਾਈ ਦੀ ਕਟੌਤੀ ਕੀਤੀ ਜਾ ਸਕਦੀ ਹੈ। ਅਜਿਹੇ ‘ਚ ਹਜ਼ਾਰਾਂ ਕਰਮਚਾਰੀ ਪ੍ਰਭਾਵਿਤ ਹੋ ਸਕਦੇ ਹਨ। ਹਾਲਾਂਕਿ ਰਿਲਾਇੰਸ ਰਿਟੇਲ ਨੇ ਇਸ ਮਾਮਲੇ ‘ਤੇ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ। ਜਿਓਮਾਰਟ ਵਿਖੇ ਲਾਗਤ ਘਟਾਉਣ ਦੇ ਉਪਾਅ ਵਜੋਂ ਛਾਂਟੀ ਕੀਤੀ ਜਾ ਰਹੀ ਹੈ।

JioMart ਨੇ ਪਿਛਲੇ ਕੁਝ ਦਿਨਾਂ ਵਿੱਚ ਆਪਣੇ ਕਾਰਪੋਰੇਟ ਦਫਤਰ ਦੇ 500 ਅਧਿਕਾਰੀਆਂ ਸਮੇਤ 1,000 ਤੋਂ ਵੱਧ ਲੋਕਾਂ ਨੂੰ ਅਸਤੀਫਾ ਦੇਣ ਲਈ ਕਿਹਾ ਹੈ। ਕੰਪਨੀ ਅਜੇ ਹੋਰ ਛਾਂਟੀ ਦੀ ਯੋਜਨਾ ਬਣਾ ਰਹੀ ਹੈ ਜਿਸ ਵਿਚ ਸੈਂਕੜੇ ਕਰਮਚਾਰੀ ਪਹਿਲਾਂ ਤੋਂ ਹੀ ਪਰਫਾਰਮੈਂਸ ਇੰਪਰੂਵਮੈਂਟ ਪਲਾਨ (PIP) ‘ਤੇ ਹਨ।

ਜਿਓਮਾਰਟ ਨੇ ਆਪਣੇ ਖਰਚਿਆਂ ‘ਤੇ ਕਟੌਤੀ ਕਰਨ ਲਈ ਕਈ ਕਰਮਚਾਰੀਆਂ ਦੀ ਨਿਸ਼ਚਤ ਤਨਖਾਹ ਤਨਖ਼ਾਹ ਨੂੰ ਘਟਾਉਣ ਦਾ ਵੀ ਫੈਸਲਾ ਕੀਤਾ ਹੈ। ਇਨ੍ਹਾਂ ਕਰਮਚਾਰੀਆਂ ਨੂੰ ਹੁਣ ਵੇਰੀਏਬਲ ਤਨਖਾਹ ਢਾਂਚੇ ‘ਤੇ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਕੰਪਨੀ ਨੇ ਘਾਟੇ ਨੂੰ ਘੱਟ ਕਰਨ ਲਈ ਆਪਣੇ ਅੱਧੇ ਤੋਂ ਵੱਧ ਪੂਰਤੀ ਕੇਂਦਰਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਹ ਧਿਆਨ ਦੇਣ ਯੋਗ ਹੈ ਕਿ ਕੰਪਨੀ ਦੇ ਦੇਸ਼ ਭਰ ਵਿੱਚ 150 ਤੋਂ ਵੱਧ ਪੂਰਤੀ ਕੇਂਦਰ ਹਨ, ਜੋ ਕਿ ਕਰਿਆਨੇ ਦੀ ਦੁਕਾਨ ਵਿੱਚ ਸਪਲਾਈ ਜਾਰੀ ਰੱਖਣ ਲਈ ਕੰਮ ਕਰਦੇ ਹਨ।

Add a Comment

Your email address will not be published. Required fields are marked *