ਸ਼੍ਰੀਲੰਕਾ ਨੇ ਅਫਗਾਨਿਸਤਾਨ ਨੂੰ 4 ਵਿਕਟਾਂ ਨਾਲ ਹਰਾਇਆ

ਸ਼ਾਰਜਾਹ– ਸ਼੍ਰੀਲੰਕਾ ਨੇ ਗੇਂਦਬਾਜ਼ਾਂ ਦੇ ਆਖਰੀ ਓਵਰਾਂ ਵਿਚ ਲਗਾਮ ਕੱਸਣ ਤੋਂ ਬਾਅਦ ਬੱਲੇਬਾਜ਼ਾਂ ਦੀ ਬਦੌਲਤ ਸ਼ਨੀਵਾਰ ਨੂੰ ਇੱਥੇ ਏਸ਼ੀਆ ਕੱਪ ‘ਸੁਪਰ-4’ ਟੀ-20 ਕ੍ਰਿਕਟ ਮੈਚ ਵਿਚ ਅਫਗਾਨਿਸਤਾਨ ’ਤੇ 4 ਵਿਕਟਾਂ ਦੀ ਜਿੱਤ ਨਾਲ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ।

ਅਫਗਾਨਿਸਤਾਨ ਨੇ ਨੌਜਵਾਨ ਸਲਾਮੀ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਦੀ 45 ਗੇਂਦਾਂ ਵਿਚ 4 ਚੌਕਿਆਂ ਤੇ 6 ਛੱਕਿਆਂ ਨਾਲ ਸਜੀ 84 ਦੌੜਾਂ ਦੀ ਧਮਾਕੇਦਾਰ ਪਾਰੀ ਤੇ ਇਬ੍ਰਾਹਿਮ ਜ਼ਦਰਾਨ (40) ਦੇ ਨਾਲ ਉਸਦੀ ਦੂਜੀ ਵਿਕਟ ਲਈ ਲਈ 93 ਦੌੜਾਂ ਦੀ ਸਾਂਝੇਦਾਰੀ ਨਾਲ  6 ਵਿਕਟਾਂ ’ਤੇ 175 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ ਸੀ। ਇਸਦੇ ਜਵਾਬ ਵਿਚ ਸ਼੍ਰੀਲੰਕਾਈ ਟੀਮ ਨੇ ਕੁਸ਼ਾਲ ਮੇਂਡਿਸ 36, ਪਾਥੁਮ ਨਿਸਾਂਕਾ 35 ਤੇ ਧਨੁਸ਼ਕਾ ਗੁਣਾਥਿਲਾਕਾ ਦੀਆਂ 33 ਦੌੜਾਂ ਨਾਲ 19.1 ਓਵਰਾਂ ਵਿਚ 6 ਵਿਕਟਾਂ ’ਤੇ 179 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਟੀਮ ਦੀ ਜਿੱਤ ਵਿਚ ਭਾਨੁਕਾ ਰਾਜਪਕਸ਼ੇ ਨੇ 31 ਤੇ ਵਾਨਿੰਦੂ ਹਸਾਰੰਗਾ ਡਿਸਿਲਵਾ ਨੇ ਵੀ ਅਜੇਤੂ 16 ਦੌੜਾਂ ਦਾ ਯੋਗਦਾਨ ਦਿੱਤਾ।

Add a Comment

Your email address will not be published. Required fields are marked *