ਨਿਊਜ਼ੀਲੈਂਡ ‘ਚ ‘ਸਿੱਖ ਚਿਲਡਨ ਡੇਅ’ ਮੌਕੇ ਸ਼ਾਮਿਲ ਹੋਏ ਸਿਖਿਆ ਮੰਤਰੀ ਜੇਨ ਤਿਨੇਤੀ

ਆਕਲੈਂਡ- ਸਿੱਖ ਭਾਈਚਾਰੇ ਦੇ ਬੱਚਿਆਂ ਨੂੰ ਸਿੱਖ ਸੱਭਿਆਚਾਰ ਅਤੇ ਵਿਰਾਸਤ ਦੇ ਨਾਲ ਜੋੜਨ ਦੇ ਮਕਸਦ ਨੂੰ ਲੈ ਕੇ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਰੂਪ ਵਿੱਚ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਸਿੱਖ ਬਾਲ ਦਿਵਸ ਦਾ ਆਯੋਜਨ ਕੀਤਾ ਗਿਆ ਹੈ। ਹਰ ਸਾਲ ਕਰਵਾਏ ਜਾਂਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਨੀਵਾਰ ਨੂੰ ਟਾਕਾਨੀਨੀ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਕਈ ਧਰਮ-ਅਧਾਰਤ ਮੁਕਾਬਲੇ ਦੇਖਣ ਨੂੰ ਮਿਲੇ। ਉੱਥੇ ਹੀ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਨਿਊਜ਼ੀਲੈਂਡ ਦੀ ਸਿੱਖਿਆ ਮੰਤਰੀ ਜਾਨ ਟਿਨੇਟੀ ( Jan Tinetti ) ਨੇ ਵੀ ਖ਼ਾਸ ਤੌਰ ‘ਤੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਦੇ ਨਾਲ ਡਾ ਅਨੇ ਨੇਰੂ ਲੀਵਾਸਾ ਅਤੇ ਐਮਪੀ ਖੜਗ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਜਾਰੀ ‘ਸਿੱਖ ਚਿਲਡਰਨ ਡੇਅ’ ਦੇ ਪਹਿਲੇ ਦਿਨ ਪਹਿਲੀ ਵਾਰ ਨਿਊਜ਼ੀਲੈਂਡ ਦੀ ਸਿਖਿਆ,ਮਹਿਲਾ ਅਤੇ ਬਾਲ ਗਰੀਬੀ ਘਟਾਓ ਮੰਤਰੀ ਮਾਣਯੋਗ ਜੇਨ ਤਿਨੇਤੀ ਨੇ ਸ਼ਿਰਕਤ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆ ਸਿੱਖ ਸੁਸਾਇਟੀ ਦੇ ਸ. ਪ੍ਰਧਾਨ ਦਲਜੀਤ ਸਿੰਘ ਕਿਹਾ ਕਿ ਪਹਿਲੀ ਵਾਰ 900 ਤੋ 1000 ਦੇ ਕਰੀਬ ਬੱਚਿਆਂ ਨੇ ਇਕੱਠਿਆ ਇੱਕ ਧਾਰਮਿਕ ਅਸਥਾਨ ਉੱਤੇ ਆਪਣੀ ਬੋਲੀ, ਧਰਮ ਅਤੇ ਵਿਰਸੇ ਦੀ ਦੀ ਜਾਣਕਾਰੀ ਲੈਂਦਿਆ ਦੇਖਿਆ ਇਹ ਸਭ ਦੇਖ ਕੇ ਮਨ ਬਹੁਤ ਖੁਸ਼ ਹੋਇਆ। ਬੱਚਿਆ ਵੱਲੋਂ ਧਾਰਮਿਕ ਗਾਇਨ, ਕਵਿਤਾ ਮੁਕਾਬਲੇ,ਕਲਾ ਮੁਕਾਬਲੇ ਅਤੇ ਹੋਰ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਵੇਖ ਪ੍ਰਬੰਧਕਾਂ ਨੂੰ , ਸੁਪਰੀਮ ਸਿੱਖ ਸੁਸਾਇਟੀ ਅਤੇ ਖਾਲਸਾ ਹੈਰੀਟੇਜ ਸਕੂਲ ਪ੍ਰਬੰਧਕਾਂ ਨੂੰ ਵਧਾਈ ਦਿੱਤੀ।

ਸਾਂਸਦ ਨੀਰੂ ਲੇਵਾਸਾ ਅਤੇ ਹਲਕਾ ਟਾਕਾਨੀਨੀ ਉਮੀਦਵਾਰ ਨੇ ਦੱਸਿਆ ਕਿ ਅਕਸਰ ਉਹ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੇ ਦਰਸ਼ਨ ਕਰਨ ਜਾਂਦੇ ਹਨ ਅਤੇ ੳਹਨਾਂ ਨੂੰ ਬੜਾ ਮਾਣ ਹੁੰਦਾ ਹੈ ਕਿ ਉਹਨਾਂ ਦੇ ਹਲਕੇ ਵਿੱਚ ਇਹ ਸਿੱਖ ਸੰਸਥਾ ਬਹੁਤ ਸਾਰੇ ਕਮਿਊਨਿਟੀ ਕਾਰਜ ਲੈ ਕੇ ਆਉਂਦੀ ਹੈ। ਸੈਕੜੇ ਬੱਚੇ ਹਫਤਾਵਾਰੀ ਸਕੂਲ ਅਤੇ ਬਾਲਬਾੜੀ ਸਕੂਲ ਦੇ ਵਿੱਚ ਵੱਖ-ਵੱਖ ਸਿਖਿਆ ਪ੍ਰਾਪਤ ਕਰਦੇ ਹਨ।
ਹਲਕਾ ਬੌਟਨੀ ਤੋਂ ਲੇਬਰ ਪਾਰਟੀ ਵੱਲੋਂ ਪਹਿਲੀ ਵਾਰ ਸਿੱਖ ਉਮੀਦਵਾਰ ਬਣਾਏ ਗਏ ਸ: ਖੜਗ ਸਿੰਘ ਨੇ ਕਿਹਾ ਕਿ ਸਿੱਖ ਚਿਲਡਰਨ ਦਿਵਸ ਮਨਾਉਣਾ ਇਹਨਾਂ ਮੁਲਕਾਂ ਦੇ ਵਿੱਚ ਵੱਡੀ ਮਹੱਤਤਾ ਰੱਖਦਾ ਹੈ। ਗੁਰਦੁਆਰਾ ਸਾਹਿਬ ਕਲਗੀਧਰ ਵਿਖੇ ਹਰ ਸਾਲ ਵੱਡੇ ਪੱਧਰ ਉੱਤੇ ‘ਸਿੱਖ ਚਿਲਡਰਨ ਡੇਅ’ ਮਨਾਉਣਾ ਬੱਚਿਆ ਨੂੰ ਆਪਣੇ ਧਰਮ ਤੇ ਵਿਰਸੇ ਨਾਲ ਜੋੜਨ ਦਾ ਉਦਮ ਹੈ ਅਤੇ ਇਹ ਉਦਮ ਕਾਮਯਾਬ ਵੀ ਹੈ। ਸਿੱਖ ਬੱਚੇ ਜਿੱਥੇ ਸਥਾਨਿਕ ਸਿੱਖਿਆ ਦੇ ਨਾਲ ਉਚ ਪੜ੍ਹਾਈ ਹਾਸਿਲ ਕਰਦੇ ਹਨ ਉਥੇ ਆਪਣੇ ਧਰਮ ਅਤੇ ਗੁਰਬਾਣੀ ਦੇ ਨਾਲ ਜੁੜਨ ਦੇ ਲਈ ਪੰਜਾਬੀ ਭਾਸ਼ਾ,ਗੁਰਬਾਣੀ ਅਤੇ ਕੀਰਤਨ ਵੀ ਸਿੱਖਦੇ ਹਨ। ਉਹਨਾਂ ਸੁਪਰੀਮ ਸਿੱਖ ਸੁਸਾਇਟੀ ਦੇ ਇਸ ਉਦਮ ਲਈ ਉਹਨਾਂ ਨੂੰ ਵਧਾਈ ਦਿੱਤੀ ਹੈ ਅਤੇ ਧੰਨਵਾਦ ਕੀਤਾ ਹੈ ਕਿ ਉਹਨਾਂ ਲੇਬਰ ਪਾਰਟੀ ਦੀ ਸਿਖਿਆ ਮੰਤਰੀ ਅਤੇ ਹਲਕੇ ਦੇ ਉਮੀਦਵਾਰਾਂ ਨੂੰ ਬੁਲਾ ਕੇ ਮਾਣ ਬਖਸ਼ਿਆ ਹੈ।

Add a Comment

Your email address will not be published. Required fields are marked *