ਅਦਾਕਾਰ ਆਯੂਸ਼ਮਾਨ ਖੁਰਾਣਾ ਦੇ ਘਰ ਛਾਇਆ ਮਾਤਮ, ਪਿਤਾ ਦਾ ਹੋਇਆ ਦਿਹਾਂਤ
May 20, 2023
![](http://mehakewattan.com/wp-content/uploads/2023/05/2023_5image_15_02_06740410373-ll.jpg)
ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਯੂਸ਼ਮਾਨ ਖੁਰਾਣਾ ਦੇ ਮਾਤਮ ਛਾਇਆ ਹੋਇਆ ਹੈ। ਦਰਅਸਲ, ਖ਼ਬਰ ਹੈ ਕਿ ਆਯੂਸ਼ਮਾਨ ਖੁਰਾਣਾ ਦੇ ਪਿਤਾ ਪੀ. ਖੁਰਾਣਾ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੀ. ਖੁਰਾਣਾ ਨੇ ਮੋਹਾਲੀ ਦੇ ਇਕ ਨਿੱਜੀ ਹਸਪਤਾਲ ‘ਚ ਆਖ਼ਰੀ ਸਾਹ ਲਏ। ਦੱਸ ਦਈਏ ਕਿ ਆਯੂਸ਼ਮਾਨ ਖੁਰਾਣਾ ਦੇ ਪਿਤਾ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਨੂੰ ਮਨੀਮਾਜਰਾ ਸ਼ਮਸ਼ਾਨਘਾਟ ‘ਚ ਕੀਤਾ ਜਾਵੇਗਾ।