ਸਿੱਧੂ ਮੂਸੇ ਵਾਲਾ ਦੇ ਨਵੇਂ ਬੁੱਤ ਨੂੰ ਪਿਤਾ ਬਲਕੌਰ ਸਿੰਘ ਨੇ ਪਾਈ ਜੱਫੀ, ਮੁੱਛ ਨੂੰ ਦਿੱਤਾ ਵੱਟ
March 20, 2023
ਮਾਨਸਾ – ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ। ਬਰਸੀ ਸਮਾਗਮ ’ਚ ਸਿੱਧੂ ਮੂਸੇ ਵਾਲਾ ਦਾ ਨਵਾਂ ਬੁੱਤ ਪਿਤਾ ਬਲਕੌਰ ਸਿੰਘ ਵਲੋਂ ਲੋਕਾਂ ਸਾਹਮਣੇ ਲਿਆਂਦਾ ਗਿਆ। ਇਸ ਦੌਰਾਨ ਬਲਕੌਰ ਸਿੰਘ ਨੇ ਜਿਥੇ ਸਿੱਧੂ ਮੂਸੇ ਵਾਲਾ ਦੇ ਬੁੱਤ ਨਾਲ ਜੱਫੀ ਪਾਈ, ਉਥੇ ਮੁੱਛ ਨੂੰ ਵੱਟ ਵੀ ਦਿੱਤਾ। ਸਿੱਧੂ ਦੇ ਪਿਤਾ ਦੀ ਇਹ ਵੀਡੀਓ ਬੇਹੱਦ ਭਾਵੁਕ ਕਰਨ ਵਾਲੀ ਹੈ, ਜੋ ਤੁਸੀਂ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਦੇਖ ਸਕਦੇ ਹੋ– ਦੱਸ ਦੇਈਏ ਕਿ ਇਸ ਮੌਕੇ ’ਤੇ ਪੰਡਾਲ ’ਚ ਸਿੱਧੂ ਮੂਸੇ ਵਾਲਾ ਦੇ ਕਤਲ ਵਾਲੀ ਥਾਰ ਤੇ ਉਸ ਦਾ 5911 ਟਰੈਕਟਰ ਵੀ ਲਿਆਂਦਾ ਗਿਆ। ਸਿੱਧੂ ਦਾ 29 ਮਈ, 2022 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਤੇ ਗੋਲਡੀ ਬਰਾੜ ਨੇ ਲਈ ਸੀ।

