ਇਨ੍ਹਾਂ ਗੀਤਾਂ ਨੂੰ ਸੁਣ ਤੁਹਾਡੇ ਅੰਦਰ ਵੀ ਜਾਗੇਗਾ ਦੇਸ਼ਭਗਤੀ ਦਾ ਜਜ਼ਬਾ, ਭਾਰਤੀ ਹੋਣ ‘ਤੇ ਹੋਵੇਗਾ ਮਾਣ ਮਹਿਸੂਸ

ਮੁੰਬਈ : ਕੱਲ੍ਹ ਯਾਨੀਕਿ 26 ਜਨਵਰੀ ਨੂੰ ਦੇਸ਼ਵਾਸੀ 74ਵਾਂ ਗਣਤੰਤਰ ਦਿਵਸ ਮਨਾਉਣ ਜਾ ਰਹੇ ਹਨ, ਜਿਸ ਨੂੰ ਲੈ ਕੇ ਪੂਰੇ ਜ਼ੋਰਾਂ ਸ਼ੋਰਾਂ ਨਾਲ ਇਸ ਦਿਨ ਨੂੰ ਸੈਲੀਬ੍ਰੇਟ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਗਣਤੰਤਰ ਦਿਵਸ ਭਾਰਤ ਦੇ ਸੰਵਿਧਾਨ ਨੂੰ ਅਪਣਾਏ ਜਾਣ ਅਤੇ ਦੇਸ਼ ਦੇ ਇੱਕ ਗਣਤੰਤਰ ‘ਚ ਤਬਦੀਲ ਹੋਣ ਦੀ ਖੁਸ਼ੀ ‘ਚ ਮਨਾਇਆ ਜਾਂਦਾ ਹੈ। ਹਰ ਸਾਲ, ਗਣਤੰਤਰ ਦਿਵਸ ਦੇ ਜਸ਼ਨਾਂ ‘ਚ ਸ਼ਾਨਦਾਰ ਫੌਜੀ ਅਤੇ ਸੱਭਿਆਚਾਰਕ ਮੁਕਾਬਲੇ ਹੁੰਦੇ ਹਨ। ਕਲਾਕਾਰ ਵੀ ਸੋਸ਼ਲ ਮੀਡੀਆ ਦੇ ਰਾਹੀਂ ਦੇਸ਼ ਵਾਸੀਆਂ ਨੂੰ ਮੁਬਾਰਕਾਂ ਦਿੰਦੇ ਹਨ। ਰਾਸ਼ਟਰੀ ਤਿਉਹਾਰਾਂ ਦੌਰਾਨ ਬਿਹਤਰੀਨ ਹਿੰਦੀ ਦੇਸ਼ ਭਗਤੀ ਦੇ ਗੀਤ ਸਾਨੂੰ ਉਤਸ਼ਾਹਿਤ ਕਰਦੇ ਹਨ। ਆਓ ਸੁਣਦੇ ਹਾਂ ਕੁਝ ਹਿੰਦੀ ਦੇਸ਼ ਭਗਤੀ ਵਾਲੇ ਗੀਤ, ਜਿਨ੍ਹਾਂ ਨੂੰ ਸੁਣਕੇ ਯਕੀਨੀ ਤੁਹਾਡੇ ਅੰਦਰ ਵੀ ਦੇਸ਼ਭਗਤੀ ਦਾ ਜਜ਼ਬਾ ਜਾਗ ਜਾਵੇਗਾ, ਜੋ ਤੁਹਾਨੂੰ ਵੀ ਭਾਰਤੀ ਹੋਣ ‘ਤੇ ਮਾਣ ਮਹਿਸੂਸ ਹੋਵੇਗਾ। 

ਲਤਾ ਮੰਗੇਸ਼ਕਰ ਦਾ ਗੀਤ ‘ਐ ਮੇਰੇ ਵਤਨ ਕੇ ਲੋਗੋਂ’

ਏ.ਆਰ. ਰਹਿਮਾਨ ਦਾ ‘ਮਾਂ ਤੁਝੇ ਸਲਾਮ’, ਫ਼ਿਲਮ ‘ਬਾਰਡਰ’ ਦਾ ਗੀਤ ‘ਸੰਦੇਸੇ ਆਤੇ ਹੈ’ ,ਫ਼ਿਲਮ ‘ਰਾਜ਼ੀ’ ਦਾ ਗੀਤ ‘ਏ ਵਤਨ’,ਫ਼ਿਲਮ ‘ਦਿ ਲੀਜੈਂਡ ਆਫ ਭਗਤ ਸਿੰਘ’ ਦਾ ਗੀਤ ‘ਮੇਰਾ ਰੰਗ ਦੇ ਬਸੰਤੀ’,ਫ਼ਿਲਮ ‘ਪਰਦੇਸ’ ਦਾ ਗੀਤ ‘ਆਈ ਲਵ ਮਾਈ ਇੰਡੀਆ’

Add a Comment

Your email address will not be published. Required fields are marked *