RBI ਦਾ ਵੱਡਾ ਫੈਸਲਾ, ਬੰਦ ਕੀਤੇ 2 ਹਜ਼ਾਰ ਦੇ ਨੋਟ, 30 ਸਤੰਬਰ ਤਕ ਬੈਂਕਾਂ ‘ਚ ਕਰਵਾ ਸਕੋਗੇ ਜਮ੍ਹਾ

ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ ਨੇ ਦੇਸ਼ ਦੀ ਸਭ ਤੋਂ ਵੱਡੀ ਕਰੰਸੀ 2 ਹਜ਼ਾਰ ਰੁਪਏ ਦੇ ਨੋਟ ‘ਤੇ ਵੱਡਾ ਫੈਸਲਾ ਲਿਆ ਹੈ। ਰਿਜ਼ਰਵ ਬੈਂਕ ਮੁਤਾਬਕ, 2 ਹਜ਼ਾਰ ਰੁਪਏ ਦਾ ਨੋਟ ਲੀਗਲ ਟੈਂਡਰ ਤਾਂ ਰਹੇਗਾ ਪਰ ਇਸਨੂੰ ਸਰਕੁਲੇਸ਼ਨ ਤੋਂ ਬਾਹਰ ਕਰ ਦਿੱਤਾ ਜਾਵੇਗਾ। ਭਾਰਤੀ ਰਿਜ਼ਰਵ ਬੈਂਕ ਨੇ ਦੇਸ਼ ਦੇ ਬੈਂਕਾਂ ਨੂੰ ਸਲਾਹ ਦਿੱਤੀ ਹੈ ਕਿ 2 ਹਜ਼ਾਰ ਰੁਪਏ ਦੇ ਨੋਟ ਨੂੰ ਤੁਰੰਤ ਪ੍ਰਭਾਵ ਨਾਲ ਜਾਰੀ ਕਰਨਾ ਬੰਦ ਕਰ ਦਿੱਤਾ ਜਾਵੇ। ‘ਕਲੀਨ ਨੋਟ ਪਾਲਿਸੀ’ ਤਹਿਤ ਰਿਜ਼ਰਵ ਬੈਂਕ ਨੇ ਇਹ ਫੈਸਲਾ ਲਿਆ ਹੈ। 30 ਸਤੰਬਰ 2023 ਤਕ 2 ਹਜ਼ਾਰ ਰੁਪਏ ਦੇ ਨੋਟਾਂ ਨੂੰ ਬੈਂਕ ‘ਚ ਜਮ੍ਹਾ ਕਰਵਾਇਆ ਜਾ ਸਕਦਾ ਹੈ।

8 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੋਟਬੰਦੀ ਦੇ ਐਲਾਨ ਤੋਂ ਬਾਅਦ 500 ਰੁਪਏ ਅਤੇ 1000 ਰੁਪਏ ਦੇ ਸਾਰੇ ਨੋਟ ਚਲਣ ਤੋਂ ਬਾਹਰ ਹੋ ਗਏ ਸਨ। ਇਸ ਕਰੰਸੀ ਦੀ ਥਾਂ ਰਿਜ਼ਰਵ ਬੈਂਕ ਨੇ ਐਕਟ 1934 ਦੀ ਧਾਰਾ 24(1) ਦੇ ਤਹਿਤ 2000 ਰੁਪਏ ਦੇ ਨੋਟ ਜਾਰੀ ਕੀਤੇ ਸਨ। ਰਿਜ਼ਰਵ ਬੈਂਕ ਨੇ ਨੋਟਬੰਦੀ ਤੋਂ ਬਾਅਦ ਇਨ੍ਹਾਂ ਨੋਟਾਂ ਨੂੰ ਜਾਰੀ ਕੀਤਾ ਸੀ। ਆਰ.ਬੀ.ਆਈ. ਦਾ ਮੰਨਣਾ ਸੀ ਕਿ 2 ਹਜ਼ਾਰ ਰੁਪਏ ਦਾ ਨੋਟ ਬੰਦ ਕੀਤੇ ਗਏ 500 ਰੁਪਏ ਅਤੇ 1000 ਰੁਪਏ ਦੇ ਨੋਟਾਂ ਦੀ ਵੈਲਿਊ ਦੀ ਭਰਵਾਈ ਆਸਾਨੀ ਨਾਲ ਕਰ ਦੇਵੇਗਾ, ਜਿਨ੍ਹਾਂ ਨੂੰ ਚਲਣ ਤੋਂ ਬਾਹਰ ਕੀਤਾ ਗਿਆ ਸੀ। 

ਲੋਕ 2 ਹਜ਼ਾਰ ਰੁਪਏ ਦੇ ਨੋਟ ਬੈਂਕ ਖਾਤਿਆਂ ‘ਚ ਜਮ੍ਹਾ ਕਰਵਾ ਸਕਣਗੇ ਜਾਂ ਫਿਰ ਉਨ੍ਹਾਂ ਨੂੰ ਹੋਰ ਮੁੱਲ ਦੇ ਨੋਟਾਂ ਦੇ ਨਾਲ ਕਿਸੇ ਵੀ ਬੈਂਕ ਸ਼ਾਖਾ ‘ਚ ਜਾ ਕੇ ਬਦਲਵਾ ਸਕਣਗੇ। ਲੋਕਾਂ ਨੂੰ ਇਹ ਧਿਆਨ ਰੱਖਣਾ ਪਵੇਗਾ ਕਿ ਇਕ ਵਾਰ ‘ਚ ਵੱਧ ਤੋਂ ਵੱਧ 20 ਹਜ਼ਾਰ ਰੁਪਏ ਦੇ ਨੋਟ ਬਦਲਾਏ ਜਾ ਸਕਣਗੇ। ਇਹ ਪ੍ਰਕਿਰਿਆ 23 ਮਈ ਤੋਂ ਸ਼ੁਰੂ ਹੋਵੇਗੀ ਅਤੇ 30 ਸਤੰਬਰ 2023 ਨੂੰ ਖਤਮ ਹੋਵੇਗੀ।

Add a Comment

Your email address will not be published. Required fields are marked *