ਕਾਨ ਫ਼ਿਲਮ ਮੇਲਾ: ਉਰਵਸ਼ੀ ਨੂੰ ਐਸ਼ਵਰਿਆ ਸਮਝ ਬੈਠੇ ਫਰਾਂਸੀਸੀ ਫੋਟੋਗ੍ਰਾਫਰ

ਮੁੰਬਈ:ਫਰਾਂਸੀਸੀ ਫੋਟੋਗ੍ਰਾਫਰਾਂ ਨੇ ਕਾਨ ਫ਼ਿਲਮ ਫੈਸਟੀਵਲ ਦੌਰਾਨ ਰੈੱਡ ਕਾਰਪੈੱਟ ’ਤੇ ਮੌਜੂਦ ਬੌਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੂੰ ਐਸ਼ਵਰਿਆ ਰਾਏ ਸਮਝ ਲਿਆ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਫੋਟੋਗ੍ਰਾਫਰ ਉਰਵਸ਼ੀ ਨੂੰ ਐਸ਼ਵਰਿਆ ਰਾਏ ਕਹਿੰਦੇ ਸੁਣਾਈ ਦਿੰਦੇ ਹਨ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿੱਚ ਫ਼ਿਲਮ ‘ਕਾਇਬੁਤਸੂ’ ਦੀ ਸਕਰੀਨਿੰਗ ਦੌਰਾਨ ਉਰਵਸ਼ੀ ਰੈੱਡ ਕਾਰਪੈੱਟ ’ਤੇ ਤੁਰਦੀ ਨਜ਼ਰ ਆ ਰਹੀ ਹੈ ਅਤੇ ਉਸ ਨੇ ਹਲਕੇ ਸੰਤਰੀ ਰੰਗ ਦਾ ‘ਗਾਊਨ’ ਪਹਿਨਿਆ ਹੋਇਆ ਹੈ। ਇਸ ਦੌਰਾਨ ਭੀੜ ਵਿੱਚੋਂ ਉਰਵਸ਼ੀ ਨੂੰ ਕੋਈ ਐਸ਼ਵਰਿਆ ਕਹਿ ਕੇ ਆਵਾਜ਼ ਮਾਰਦਾ ਹੈ ਅਤੇ ਉਹ ਇਕਦਮ ਪਿੱਛੇ ਮੁੜ ਕੇ ਦੇਖਦੀ ਹੈ ਤੇ ਹੱਸਦੀ ਹੈ। 

Add a Comment

Your email address will not be published. Required fields are marked *