ਹਨੀ ਸਿੰਘ ਦਾ ਮੁੜ ਟੁੱਟਿਆ ਦਿਲ, ਬ੍ਰੇਕਅੱਪ ਤੋਂ ਬਾਅਦ ਪੋਸਟ ’ਚ ਲਿਖਿਆ, ‘ਰੱਬ ਚਾਹੁੰਦੈ ਮੈਂ ਇਕੱਲਾ ਰਹਾਂ’

ਚੰਡੀਗੜ੍ਹ : ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਨੇ ਆਪਣੇ ਟੈਲੇਂਟ ਦੇ ਸਦਕਾ ਬਾਲੀਵੁੱਡ ‘ਚ ਖ਼ੂਬ ਨਾਂ ਕਮਾਇਆ ਹੈ। ਪਿਛਲੇ ਕਈ ਮਹੀਨਿਆਂ ਤੋਂ ਹਨੀ ਸਿੰਘ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫ਼ੀ ਲਾਈਮਲਾਈਟ ‘ਚ ਰਹੇ ਹਨ। ਲਾਈਮਲਾਈਟ ਦਾ ਕਾਰਨ ਸੀ ਉਨ੍ਹਾਂ ਦਾ ਪਹਿਲੀ ਪਤਨੀ ਸ਼ਾਲਿਨੀ ਤਲਵਾਰ ਨਾਲ ਅਚਾਨਕ ਤਲਾਕ ਹੋ ਜਾਣਾ।

ਇੰਨਾ ਹੀ ਨਹੀਂ ਤਲਾਕ ਤੋਂ ਕੁਝ ਦਿਨਾਂ ਬਾਅਦ ਹੀ ਹਨੀ ਸਿੰਘ ਨੂੰ ਨਵੀਂ ਪ੍ਰੇਮਿਕਾ ਮਿਲ ਜਾਂਦੀ ਹੈ, ਜਿਸ ਕਾਰਨ ਉਹ ਫ਼ਿਰ ਸੁਰਖੀਆਂ ‘ਚ ਆ ਜਾਂਦਾ ਹੈ। ਜੀ ਹਾਂ ਸ਼ਾਲਿਨੀ ਨਾਲੋਂ ਤਲਾਕ ਲੈਣ ਸਾਰ ਹੀ ਹਨੀ ਸਿੰਘ ਮਾਡਲ ਟੀਨਾ ਥੰਡਾਨੀ ਨਾਲ ਰਿਲੇਸ਼ਨਸ਼ਿਪ ‘ਚ ਆ ਜਾਂਦੇ ਹਨ ਪਰ ਹੁਣ ਲੱਗਦਾ ਹੈ ਕਿ ਹਨੀ ਸਿੰਘ ਦਾ ਹੁਣ ਟੀਨਾ ਨਾਲ ਵੀ ਬ੍ਰੇਕਅਪ ਹੋ ਗਿਆ ਹੈ। 

ਦਰਅਸਲ, ਹਨੀ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ। ਹਨੀ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ, ”ਅਖ਼ੀਰ ‘ਚ ਸੱਚੇ ਸਾਥ ਤੋਂ ਜ਼ਿਆਦਾ ਡੂੰਘੀ ਦੁਨੀਆ ਹੋਰ ਕੋਈ ਖਵਾਇਸ਼ ਨਹੀਂ ਹੈ ਪਰ ਪਰਮਾਤਮਾ ਚਾਹੁੰਦਾ ਹੈ ਕਿ ਮੈਂ ਇਕੱਲਾ ਰਹਾਂ।”

ਹਨੀ ਸਿੰਘ ਦੀ ਇਸ ਪੋਸਟ ‘ਚ ਉਸ ਦੇ ਬ੍ਰੇਕਅਪ ਦਾ ਦਰਦ ਸਾਫ਼ ਝਲਕਦਾ ਹੈ। ਇੰਨਾ ਹੀ ਨਹੀਂ ਹਨੀ ਸਿੰਘ ਨੇ ਸੋਸ਼ਲ ਮੀਡੀਆ ਤੋਂ ਟੀਨਾ ਨਾਲ ਸਾਰੀਆਂ ਤਸਵੀਰਾਂ ਤੇ ਵੀਡੀਓਜ਼ ਵੀ ਡਿਲੀਟ ਕਰ ਦਿੱਤੀਆਂ ਹਨ ਅਤੇ ਦੋਵਾਂ ਦੋਵਾਂ ਨੇ ਇੱਕ-ਦੂਜੇ ਨੂੰ ਸੋਸ਼ਲ ਮੀਡੀਆ ਤੋਂ ਅਨਫਾਲੋ ਵੀ ਕਰ ਦਿੱਤਾ ਹੈ।

ਦੱਸਣਯੋਗ ਹੈ ਕਿ ਯੋ ਯੋ ਹਨੀ ਸਿੰਘ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੇ ਰੈਪ ਨਾਲ ਦੇਸ਼ ਅਤੇ ਵਿਦੇਸ਼ ‘ਚ ਬੈਠੇ ਪ੍ਰਸ਼ੰਸ਼ਕਾਂ ਨੂੰ ਵੀ ਆਪਣਾ ਦੀਵਾਨਾ ਬਣਾਇਆ ਹੈ। ਹਨੀ ਸਿੰਘ ਨੇ ‘ਬ੍ਰਾਊਨ ਰੰਗ’, ‘ਹਾਈ ਹੀਲਸ’, ‘ਇੰਗਲਿਸ਼ ਬੀਟ’ ਸਮੇਤ ਸਾਰੇ ਗੀਤਾਂ ਰਾਹੀਂ ਦੁਨੀਆ ‘ਚ ਪਛਾਣ ਬਣਾਈ।

Add a Comment

Your email address will not be published. Required fields are marked *