ਜੀ-20 ਸੰਮੇਲਨ ਨੂੰ ਲੈ ਕੇ ਸ਼ਾਹਰੁਖ ਖ਼ਾਨ ਨੇ ਕੀਤੀ ਪੀ. ਐੱਮ. ਮੋਦੀ ਦੀ ਤਾਰੀਫ਼

ਦਿੱਲੀ ’ਚ ਕਰਵਾਏ ਗਏ ਦੋ ਦਿਨਾਂ ਜੀ-20 ਸਿਖਰ ਸੰਮੇਲਨ ਦਾ ਸਮਾਪਨ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸਮਾਪਤੀ ਭਾਸ਼ਣ ’ਚ ਕਿਹਾ ਕਿ ਭਾਰਤ ਦੀ ਜੀ-20 ਦੀ ਪ੍ਰਧਾਨਗੀ ਅਧਿਕਾਰਤ ਰੂਪ ਨਾਲ 30 ਨਵੰਬਰ ਤਕ ਜਾਰੀ ਰਹੇਗੀ। ਜੀ-20 ਸਿਖਰ ਸੰਮੇਲਨ ਦੀ ਸਮਾਪਤੀ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਸਾਂਝਾ ਕਰਦਿਆਂ ਬਾਲੀਵੁੱਡ ਦੇ ਕਿੰਗ ਯਾਨੀ ਸ਼ਾਹਰੁਖ ਖ਼ਾਨ ਨੇ ਪ੍ਰਤੀਕਿਰਿਆ ਦਿੱਤੀ ਹੈ।

ਸ਼ਾਹਰੁਖ ਖ਼ਾਨ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘‘ਭਾਰਤ ਦੀ ਜੀ-20 ਪ੍ਰਧਾਨਗੀ ਦੀ ਸਫਲਤਾ ਤੇ ਦੁਨੀਆ ਦੇ ਲੋਕਾਂ ਦੇ ਬਿਹਤਰ ਭਵਿੱਖ ਲਈ ਦੇਸ਼ਾਂ ਵਿਚਾਲੇ ਏਕਤਾ ਨੂੰ ਵਧਾਉਣ ਲਈ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ।’’ ਸ਼ਾਹਰੁਖ ਖ਼ਾਨ ਨੇ ਅੱਗੇ ਲਿਖਿਆ, ‘‘ਇਸ ਨੇ ਹਰ ਭਾਰਤੀ ਦੇ ਦਿਲ ’ਚ ਮਾਣ-ਸਨਮਾਨ ਦੀ ਭਾਵਨਾ ਪੈਦਾ ਕੀਤੀ ਹੈ। ਸਰ, ਤੁਹਾਡੀ ਅਗਵਾਈ ’ਚ ਅਸੀਂ ਵੱਖਵਾਦ ’ਚ ਨਹੀਂ, ਸਗੋਂ ਏਕਤਾ ’ਚ ਖੁਸ਼ਹਾਲ ਹੋਵਾਂਗੇ। ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ।’’

ਦੱਸ ਦੇਈਏ ਕਿ ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਜਵਾਨ’ ਕਾਰਨ ਸੁਰਖ਼ੀਆਂ ’ਚ ਹਨ। ‘ਜਵਾਨ’ ਫ਼ਿਲਮ ਆਏ ਦਿਨ ਕਮਾਈ ਦੇ ਰਿਕਾਰਡ ਬਣਾ ਰਹੀ ਹੈ। ਇਸ ਫ਼ਿਲਮ ਨੇ 3 ਦਿਨਾਂ ’ਚ 384.69 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

Add a Comment

Your email address will not be published. Required fields are marked *