ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਿਆ ਭਾਰਤ

ਨਵੀਂ ਦਿੱਲੀ- ਭਾਰਤੀ ਅਰਥਵਿਵਸਥਾ ‘ਚ ਲਗਾਤਾਰ ਜਾਰੀ ਮਜ਼ਬੂਤੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਯੂਰਪ ‘ਚ ਸੁਸਤੀ ਦੇ ਵਿਚਾਲੇ ਘਰੇਲੂ ਅਰਥਵਿਵਸਥਾ ਦੀ ਤੇਜ਼ ਗਰੋਥ ਨਾਲ ਭਾਰਤ ਟਾਪ  ਇਕੋਨਮੀ ‘ਚ ਸ਼ਾਮਲ ਹੋ ਗਿਆ ਹੈ। ਸਭ ਤੋਂ ਵੱਡੀ ਅਰਥਵਿਵਸਥਾ ‘ਚੋਂ ਭਾਰਤ ਨੇ ਬ੍ਰਿਟੇਨ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਬ੍ਰਿਟੇਨ ਹੁਣ ਛੇਵੇਂ ਪਾਇਦਾਨ ‘ਤੇ ਹੈ। ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਅਮਰੀਕੀ ਡਾਲਰ ‘ਚ ਕੀਤੀ ਗਈ ਗਿਣਤੀ ਅਨੁਸਾਰ ਭਾਰਤ ਨੇ  2021 ਦਾ ਆਖਿਰੀ ਤਿਮਾਹੀ ‘ਚ ਯੂਕੇ ਨੂੰ ਪਿੱਛੇ ਛੱਡਿਆ ਹੈ। ਉਧਰ ਆਈ.ਐੱਮ.ਐੱਫ. ਦੇ ਜੀ.ਡੀ.ਪੀ. ਅੰਕੜਿਆਂ ਮੁਤਾਬਕ 2022 ਦੀ ਪਹਿਲੀ ਤਿਮਾਹੀ ਭਾਰਤ ਨੇ ਆਪਣੇ ਵਾਧਾ ਹੋਰ ਮਜ਼ਬੂਤ ਕੀਤਾ ਹੈ। ਅਨੁਮਾਨਾਂ ਅਨੁਸਾਰ ਇਸ ਗਰੋਥ ਦੇ ਨਾਲ ਭਾਰਤ ਸਾਲਾਨਾ ਆਧਾਰ ‘ਤੇ ਹੀ ਜਲਦ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈ। 
ਯੂਕੇ ਤੋਂ ਕਿੰਨੀ ਵੱਡੀ ਹੈ ਭਾਰਤੀ ਅਰਥਵਿਵਸਥਾ 
ਆਈ.ਐੱਮ.ਐੱਫ. ਵਲੋਂ ਜਾਰੀ ਅੰਕੜਿਆਂ ਅਤੇ ਮਾਰਚ ਤਿਮਾਹੀ ਦੇ ਅੰਤ ‘ਚ ਡਾਲਰ ਦੇ ਐਕਸਚੇਂਜ ਰੇਟ ਦਾ ਆਧਾਰ ‘ਤੇ ਬਲੂਮਬਰਗ ਨੇ ਜਾਣਕਾਰੀ ਦਿੱਤੀ ਹੈ ਕਿ ਨਾਰਮਲ ਕੈਸ਼ ‘ਚ ਭਾਰਤੀ ਅਰਥਵਿਵਸਥਾ ਦਾ ਸਾਈਜ਼ 854.7 ਅਰਬ ਡਾਲਰ ਸੀ। ਇਸ ਮਿਆਦ ‘ਚ ਇਸ ਆਧਾਰ ‘ਤੇ ਯੂਕੇ ਦੀ ਅਰਥਵਿਵਸਥਾ ਦਾ ਆਕਾਰ 816 ਅਰਬ ਡਾਲਰ ਸੀ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ‘ਚ ਭਾਰਤ ਬ੍ਰਿਟਿਸ਼ ਇਕੋਨਮੀ ਦੇ ਮੁਕਾਬਲੇ ਆਪਣਾ ਵਾਧਾ ਹੋਰ ਮਜ਼ਬੂਤ ਕਰੇਗਾ। ਦਰਅਸਲ ਭਾਰਤ ਲਈ ਗਰੋਥ ਅਨੁਮਾਨ 7 ਫੀਸਦੀ ਰੱਖਿਆ ਗਿਆ ਹੈ। ਜੋ ਕਿ ਦੁਨੀਆ ‘ਚ ਸਭ ਪ੍ਰਮੁੱਖ ਅਰਥਵਿਵਸਥਾ ‘ਚ ਸਭ ਤੋਂ ਤੇਜ਼ ਹੈ। ਉਧਰ ਦੂਜੇ ਪਾਸੇ ਯੂਕੇ ਦੀ ਅਰਥਵਿਵਸਥਾ ‘ਚ ਸੁਸਤੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਨੂੰ ਦੇਖਦੇ ਹੋਏ ਆਈ.ਐੱਮ.ਐੱਫ. ਨੇ ਅਨੁਮਾਨ ਦਿੱਤਾ ਹੈ ਕਿ ਸਾਲਾਨਾ ਆਧਾਰ ‘ਤੇ ਡਾਲਰ ਮੁੱਲ ‘ਚ ਭਾਰਤ ਯੂਕੇ ਨੂੰ ਪਿੱਛੇ ਛੱਡ ਕੇ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। 
20 ਸਾਲ ‘ਚ 10 ਗੁਣਾ ਵਧੀ ਭਾਰਤ ਦੀ ਜੀ.ਡੀ.ਪੀ. 
ਸਾਲਾਨਾ ਆਧਾਰ ‘ਤੇ ਭਾਰਤ ਦੀ ਅਰਥਵਿਵਸਥਾ 3.17 ਲੱਖ ਕਰੋੜ ਡਾਲਰ ਦੀ ਹੈ ਅਤੇ ਯੂਕੇ ਤੋਂ ਕੁਝ ਪਿੱਛੇ ਹੀ ਛੇਵੇਂ ਸਥਾਨ ‘ਤੇ ਹੈ। ਯੂਕੇ ਦੀ ਜੀ.ਡੀ.ਪੀ. ਫਿਲਹਾਲ 3.19 ਲੱਖ ਕਰੋੜ ਡਾਲਰ ਦੀ ਹੈ। 7 ਫੀਸਦੀ ਦੀ ਅਨੁਮਾਨਿਤ ਗ੍ਰੋਥ ਦੇ ਨਾਲ ਭਾਰਤ ਦੇ ਇਸ ਸਾਲ ਯੂਕੇ ਨੂੰ ਸਾਲਾਨਾ ਆਧਾਰ ‘ਤੇ ਵੀ ਪਿੱਛੇ ਛੱਡਣ ਦੀ ਸੰਭਾਵਨਾ ਹੈ। ਫਿਲਹਾਲ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਅਮਰੀਕਾ ਹੈ ਜਿਸ ਤੋਂ ਬਾਅਦ ਚੀਨ, ਜਾਪਾਨ ਅਤੇ ਜਰਮਨੀ ਦਾ ਸਥਾਨ ਆਉਂਦਾ ਹੈ। ਭਾਰਤ ਦੀ ਜੀ.ਡੀ.ਪੀ. ਨੇ ਬੀਤੇ 20 ਸਾਲ ‘ਚ 10 ਗੁਣਾ ਵਾਧਾ ਦਰਜ ਕੀਤਾ ਹੈ। 

Add a Comment

Your email address will not be published. Required fields are marked *