ਪਰਚੂਨ ਮਹਿੰਗਾਈ ਦਰ ਘੱਟ ਕੇ 6.71 ਫ਼ੀਸਦ ’ਤੇ ਪਹੁੰਚੀ
August 13, 2022
ਨਵੀਂ ਦਿੱਲੀ:ਖੁਰਾਕੀ ਵਸਤਾਂ ਦੀਆਂ ਕੀਮਤਾਂ ਨਰਮ ਪੈਣ ਕਾਰਨ ਪਿਛਲੇ ਮਹੀਨੇ ਜੁਲਾਈ ’ਚ ਪਰਚੂਨ ਮਹਿੰਗਾਈ ਦਰ ਘੱਟ ਕੇ 6.71 ਫ਼ੀਸਦ ’ਤੇ ਪਹੁੰਚ ਗਈ। ਇਸ ਤੋਂ ਪਹਿਲਾਂ ਜੂਨ ’ਚ ਮਹਿੰਗਾਈ ਦਰ 7.01 ਫ਼ੀਸਦ ਦਰਜ ਹੋਈ ਸੀ। ਉਂਜ ਇਕ ਸਾਲ ਪਹਿਲਾਂ ਜੁਲਾਈ ’ਚ ਪਰਚੂਨ ਮਹਿੰਗਾਈ ਦਰ 5.59 ਫ਼ੀਸਦ ਰਿਕਾਰਡ ਕੀਤੀ ਗਈ ਸੀ। ਸਰਕਾਰੀ ਅੰਕੜਿਆਂ ਮੁਤਾਬਕ ਖੁਰਾਕੀ ਮਹਿੰਗਾਈ ਦਰ ਜੂਨ ਦੇ 7.75 ਫ਼ੀਸਦ ਦੇ ਮੁਕਾਬਲੇ ’ਚ ਜੁਲਾਈ ’ਚ 6.75 ਫ਼ੀਸਦੀ ਦਰਜ ਹੋਈ ਹੈ। ਉਂਜ ਖਪਤਕਾਰ ਕੀਮਤ ਸੂਚਕ ਅੰਕ ’ਤੇ ਆਧਾਰਿਤ ਪਰਚੂਨ ਮਹਿੰਗਾਈ ਦਰ ਭਾਰਤੀ ਰਿਜ਼ਰਵ ਬੈਂਕ ਵੱਲੋਂ 6 ਫ਼ੀਸਦੀ ਰੱਖਣ ਦੇ ਦਾਅਵਿਆਂ ਤੋਂ ਅਜੇ ਵਧ ਹੈ।

