ਕਾਂਗਰਸ ਸਰਕਾਰਾਂ ਦੇ ਪ੍ਰਾਜੈਕਟਾਂ ਨੂੰ ਰੋਕ ਦਿੰਦੀ ਹੈ ਭਾਜਪਾ: ਗਹਿਲੋਤ

ਜੈਪੁਰ, 12 ਮਈ-: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਦੋਸ਼ ਲਾਇਆ ਕਿ ਜਿਹੜੇ ਵੀ ਸੂਬੇ ਵਿੱਚ ਭਾਜਪਾ ਸਰਕਾਰ ਬਣੀ ਹੈ, ਉਸ ਨੇ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ   ਪ੍ਰਾਜੈਕਟ ਰੋਕ ਦਿੱਤੇ। ਉਨ੍ਹਾਂ ਬਾੜਮੇਰ ਰਿਫਾਈਨਰੀ ਪ੍ਰਾਜੈਕਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੇਰੀ ਕਾਰਨ ਇਸ ’ਤੇ ਵਾਧੂ ਖਰਚਾ ਆਇਆ ਹੈ। ਅਲਵਰ ਜ਼ਿਲ੍ਹੇ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਗਹਿਲੋਤ ਨੇ ਕਿਹਾ ਕਿ ਭਾਜਪਾ ਨੇ ਅਲਵਰ ਸਮੇਤ 13 ਜ਼ਿਲ੍ਹਿਆਂ ਲਈ ਸਿੰਜਾਈ ਤੇ ਪੀਣ ਲਈ ਪਾਣੀ ਯਕੀਨੀ ਬਣਾਉਣ ਲਈ  ਪੂਰਬੀ ਰਾਜਸਥਾਨ ਨਹਿਰ ਪ੍ਰਾਜੈਕਟ (ਈਆਰਸੀਪੀ) ਦੀ ਕਲਪਨਾ ਕੀਤੀ ਸੀ ਜਿਸ ’ਤੇ ਉਨ੍ਹਾਂ ਦੀ ਸਰਕਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਵੱਲੋਂ ਸ਼ੁਰੂ     ਕੀਤਾ ਗਿਆ ਸੀ। 

Add a Comment

Your email address will not be published. Required fields are marked *