ਸੀਰੀਅਲ ‘ਗੁੰਮ ਹੈ ਕਿਸੀ ਕੇ ਪਿਆਰ ਮੇਂ’ ਦੀ ਸ਼ੂਟਿੰਗ ਦੌਰਾਨ ਸੈੱਟ ‘ਤੇ ਲੱਗੀ ਭਿਆਨਕ ਅੱਗ

ਮੁੰਬਈ : ਮੁੰਬਈ ਦੇ ਉਪਨਗਰ ਗੋਰੇਗਾਓਂ ਸਥਿਤ ਫ਼ਿਲਮ ਸਿਟੀ ਵਿਚ ਟੀਵੀ ਸੀਰੀਅਲ ‘ਗੁੰਮ ਹੈ ਕਿਸੀ ਕੇ ਪਿਆਰ ਮੇਂ’ ਦੇ ਸੈੱਟ ‘ਤੇ ਸ਼ੁੱਕਰਵਾਰ ਦੁਪਹਿਰ ਭਿਆਨਕ ਅੱਗ ਲੱਗ ਗਈ। ਹਾਲਾਂਕਿ ਇਸ ਵਿਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ। ਬੀ.ਐੱਮ.ਸੀ. ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 

ਟੀਵੀ ਸ਼ੋਅ ਦੇ ਪ੍ਰੋਡਕਸ਼ਨ ਹਾਊਸ ‘ਕਾਕਰੋ ਇੰਟਰਨਟੇਨਮੈਂਟ ਸ਼ੈਕਾ ਫ਼ਿਲਮਜ਼’ ਨੇ ਇਕ ਬਿਆਨ ਵਿਚ ਕਿਹਾ ਕਿ ਸੀਰੀਅਲ ਦੇ ਕਲਾਕਾਰ ਤੇ ਮੁਲਾਜ਼ਮ ਸੁਰੱਖਿਅਤ ਹਨ। ਬ੍ਰਿਹੰਮੁੰਬਈ ਮਹਾਨਗਰਪਾਲਿਕਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਾਮ ਤਕਰੀਬਨ ਸਾਢੇ ਚਾਰ ਵਜੇ ਸਟੂਡੀਓ ਦੇ 2000 ਵਰਗ ਫੁੱਟ ‘ਚ ਅੱਗ ਸ਼ੁਰੂ ਹੋਈ, ਜੋ ਛੇਤੀ ਹੀ ਆਲੇ-ਦੁਆਲੇ ਦੇ ਤਿੰਨ ਸੈੱਟ ‘ਤੇ ਫ਼ੈਲ ਗਈ। ਇਸ ਸਟੂਡੀਓ ‘ਚ ਹੀ ਸੀਰੀਅਲ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ। ਸਟੂਡੀਓ ਤੋਂ ਨਿਕਲੇ ਧੂੰਏ ਦੇ ਗੁਬਾਰ ਨੂੰ ਦੂਰੋਂ ਹੀ ਵੇਖਿਆ ਜਾ ਸਕਦਾ ਸੀ। ਅਧਿਕਾਰੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਘੱਟੋ-ਘੱਟ 12 ਗੱਡੀਆਂ ਘਟਨਾ ਵਾਲੀ ਜਗ੍ਹਾ ਭੇਜੀਆਂ ਗਈਆਂ।

Add a Comment

Your email address will not be published. Required fields are marked *